Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਅੱਧੀ ਰਾਤ ਨੂੰ ਸੋਸ਼ਲ ਮੀਡੀਆ ਉੱਪਰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੁਦਕੁਸ਼ੀ ਕਰਨ ਵਾਲੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਦਾ ਸਸਕਾਰ ਕਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਕੀ ਇਹ ਬਰਦਾਸ਼ਤ ਨਹੀਂ ਹੋਏਗਾ। ਇਸ ਖਿਲਾਫ ਸੰਘਰਸ਼ ਕੀਤਾ ਜਾਏਗਾ।
ਬਿਕਰਮ ਮਜੀਠੀਆ ਨੇ ਅੱਧੀ ਰਾਤ ਨੂੰ ਟਵੀਟ ਕਰਕੇ ਕਿਹਾ....
🛑ਖ਼ਬਰਦਾਰ ❗️❗️❗️🛑
ਹੁਣੇ ਹੁਣੇ ਪਤਾ ਲੱਗਾ ਹੈ ਕਿ ਕੁਝ ਰਾਜਨੀਤਕ ਲੋਕ ਪੁਲਿਸ ਨਾਲ ਮਿਲ ਕੇ ਸਵੇਰੇ ਸਵੇਰੇ ਤੜਕੇ ਭੈਣ ਬਲਵਿੰਦਰ ਕੌਰ ਦਾ ਸਸਕਾਰ ਕਰਨ ਦੀ ਪਲੈਨਿੰਗ ਕਰ ਰਹੇ ਹਨ। ਅਸੀਂ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਬੇਨਤੀ ਕਰਦੇ ਹਾਂ ਅਤੇ ਨਾਲ ਹੀ SSP ਰੋਪੜ IG ਅਤੇ DC ਸਾਬ ਨੂੰ ਸੁਚੇਤ ਕਰਦੇ ਹਾਂ ਕਿ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਘਰਸ਼ ਹੋਵੇਗਾ !
ਭੈਣ ਦੇ ਇੰਨਸਾਫ ਲਈ ਲੜਾਂਗੇ!❗️❗️
ਪੁਲਿਸ ਦੇ ਟਾਉਟ ਵੀ ਸਬੂਤਾਂ ਸਮੇਤ ਨੰਗੇ ਕਰਾਂਗੇ !!
🛑ਨੋਟ:- ਮੇਰੀ ਦੋਨੋ ਭਰਾਵਾਂ ਹਰਦੇਵ ਸਿੰਘ ਤੇ ਹਰਦੀਪ ਸਿੰਘ ਨੂੰ ਬੇਨਤੀ ਹੈ ਦੁਨੀਆ ਦੇਖ ਰਹੀ ਹੈ ਆਪਣੀ ਭੈਣ ਦੇ ਇਨਸਾਫ ਲਈ ਖੜੋ ਜੇ ਨਾ ਖੜੇ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ। ਪਹਿਲਾਂ ਹਰਜੋਤ ਬੈਸ ਦਾ FIR ਚ ਨਾਮ ਦਰਜ ਹੋਵੇ ਬਾਕੀ ਬਾਅਦ ਚ।
@PunjabPoliceInd @1158APFront5aab #Justice_For_1158 @BhagwantMann @harjotbains @ArvindKejriwal