ਅਸ਼ਰਫ ਢੁੱਡੀ ਦੀ ਰਿਪੋਰਟ


ਅੰਮ੍ਰਿਤਸਰ :  ਅਕਾਲੀ ਦਲ ਦੇ ਜਨਰਲ ਸਕੱਤਰ ਅੱਜ ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਲਈ ਪਹੁੰਚੇ। ਮਜੀਠੀਆ ਨੇ ਕਿਹਾ ਕਿ ਪਾਰਟੀ ਨੇ ਵੱਡੇ ਫੈਸਲੇ ਲਏ ਹਨ ਤੇ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ। ਪਾਰਟੀ ਦੇ ਹੁਕਮ 'ਤੇ ਅਸੀਂ ਆਪਣੀ ਜੀ ਜਾਨ ਇਕ ਕਰ ਦਿੰਦੇ ਹਾਂ, ਇਕ ਪਰਿਵਾਰ ਇਕ ਟਿਕਟ ਦਾ ਫੈਸਲਾ ਬਹੁਤ ਵਧੀਆ ਹੈ। ਜਦੋਂ ਮੈਂ ਵਿਧਾਨ ਸਭਾ ਚੋਣ ਲੜੀ ਸੀ ਉਦੋਂ ਵੀ ਮੈਂ ਪਾਰਟੀ ਦੇ ਹੁਕਮ 'ਤੇ ਹੀ ਆਪਣੇ ਹਲਕਾ ਛੱਡ ਕੇ ਚੋਣ ਲੜੀ ਸੀ।


ਤਰਨਤਾਰਨ ਵਿਚ ਪੱਟੀ ਵਿਖੇ ਚਰਚ ਵਿਚ ਹੋਈ ਘਟਨਾ ਤੇ ਮਜੀਠੀਆ ਨੇ ਕਿਹਾ ਕਿ ਅਮਨ ਸ਼ਾਂਤੀ ਬਹਾਲ ਰੱਖਣਾ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ। ਜੋ ਵੀ ਘਟਨਾਵਾਂ ਪੰਜਾਬ ਵਿਚ ਵਾਪਰ ਰਹੀਆਂ ਹਨ । ਇਹ ਨਹੀਂ ਹੋਣੀਆ ਚਾਹੀਦੀਆਂ । ਹਰ ਘਟਗਿਣਤੀ ਵਰਗ ਨੂੰ ਸੁਰੱਖਿਅਤ ਰੱਖਣਾ ਪੰਜਾਬੀਆਂ ਦਾ ਫਰਜ਼ ਹੈ । ਅਸੀਂ ਹਰ ਵਰਗ ਨਾਲ ਖੜੇ ਹਾਂ । ਪੰਜਾਬ ਸਰਕਾਰ ਦਿਲੀ ਦੇ ਰਿਮੋਟ ਨਾਲ ਚੱਲ ਰਹੀ ਹੈ ।


ਡੀਜੀਪੀ ਭਵਰਾ ਦੀ ਨਿਯੁਕਤੀ ਤੇ ਮਜੀਠੀਆ ਨੇ ਕਿਹਾ ਕਿ ਡੀਜੀਪੀ ਵੀਕੇ ਭਵਰਾ ਦਾ ਫੈਲੀਅਰ ਸਰਕਾਰ ਕਹਿ ਰਹੀ ਹੈ ਪਰ ਮੈਂ ਡੀਜੀਪੀ ਨੂੰ ਜ਼ਿੰਮੇਵਾਰ ਨਹੀਂ ਸਮਝਦਾ। ਮੂਸੇਵਾਲਾ ਦੀ ਸੁਰੱਖਿਆ ਭਗਵੰਤ ਸਰਕਾਰ ਨੇ ਘਟਾਈ ਤੇ ਉਸਦੀ ਇਸ਼ਿਤਹਾਰ ਬਾਜ਼ੀ ਕੀਤੀ ਹੈ। ਅੰਦਰ ਦੀਆਂ ਗੱਲਾਂ ਕੁਝ ਹੋਰ ਹਨ।


ਇਸ ਮੌਕੇ ਉਨ੍ਹਾਂ ਨੇ ਵਿਧਾਇਕ ਬਲਜਿੰਦਰ ਕੌਰ ਦੇ ਥੱਪੜ ਵਾਲੀ ਵੀਡੀਓ 'ਤੇ ਦੁੱਖ ਜਤਾਇਆ ਹੈ। ਮਜੀਠੀਆ ਨੇ ਕਿਹਾ ਕਿ ਐਮਐਲਏ ਬਲਜਿੰਦਰ ਕੌਰ ਸਾਡੀ ਸਤਿਕਾਰ ਯੋਗ ਭੈਣ ਹੈ । ਦਿਲ ਦੁਖਿਆ ਹੈ ਉਹ ਵੀਡੀਓ ਦੇਖ ਕੇ। ਸਾਡੇ ਪੰਜਾਬ ਦਾ ਸਭਿਆਚਾਰ ਇਸ ਦੀ ਇਜ਼ਾਜਤ ਨਹੀਂ ਦਿੰਦਾ ।


ਮਜੀਠੀਆ ਨੇ ਕਿਹਾ ਅਰਵਿੰਦ ਕੇਜਰੀਵਾਲ ਦੇਸ਼ ਦੇ ਪਹਿਲਾ ਸਿਆਸਤਦਾਨ ਹੈ। ਜਿਸ ਕੋਲ ਕੇਂਦਰ ਸਰਕਾਰ ਦੀ ਜੈੱਡ ਸੁਰੱਖਿਆ ਹੈ। ਪੰਜਾਬ ਸਰਕਾਰ ਦੀ ਵੀ ਜੈੱਡ ਸੁਰੱਖਿਆ ਹੈ ਤੇ ਦਿੱਲੀ ਪੁਲਸ ਦੀ ਵੀ ਸੁਰੱਖਿਆ ਹੈ ਤੇ ਮਾਨ ਸਰਕਾਰ ਕੇਜਰੀਵਾਲ ਨੂੰ ਪੰਜਾਬ ਦਾ ਵਸਨੀਕ ਦੱਸ ਮੇ ਸੁਰੱਖਿਆ ਦੇ ਰਹੀ ਹੈ। 


ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਸਵਾਲ ਦੇ ਜਵਾਬ 'ਚ ਮਜੀਠੀਆ ਨੇ ਤੰਜ ਕੱਸਿਅ 'ਤੇ ਕਿਹਾ ਕਿ ਜਦ ਚੰਨੀ ਵਾਪਸ ਆਏਗਾ ਤਾਂ ਉਸ ਵੇਲੇ ਮੈੰ ਚੰਨੀ ਬਾਰੇ ਟਿੱਪਣੀ ਕਰੂੰਗਾ।