ਦਿੱਲੀ ਦੀ ਆਬੋ ਹਵਾ ਪਰਾਲੀ ਸਾੜਨ ਨਾਲ ਨਹੀਂ ਵਿਗੜੀ, ਸਗੋਂ ਇਸ ਦੇ ਲਈ ਦਿੱਲੀ ਦੀ ਸਰਕਾਰ ਜ਼ਿੰਮੇਵਾਰ ਹੈ। ਆਮ ਆਦਮੀ ਪਾਰਟੀ ਇਸ 'ਤੇ ਸਿਆਸਤ ਕਰ ਰਹੀ ਹੈ। ਵੋਟਾਂ ਖਾਤਰ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਇਹ ਦਾਅਵਾ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। 



ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਖੇਤਾਂ ਦੀਆਂ ਅੱਗਾਂ ਜ਼ਿੰਮੇਵਾਰ ਹਨ। ਖੇਤਾਂ ਦੀਆਂ ਅੱਗਾਂ ਦਾ ਯੋਗਦਾਨ ਸਿਰਫ਼ 4 ਤੋਂ 10 ਫੀਸਦ ਹੈ। ਜਦਕਿ ਬਾਕੀ ਦਾ ਪ੍ਰਦੂਸ਼ਣ ਸਨਅਤੀ ਪ੍ਰਦੂਸ਼ਣ, ਵਾਹਨਾਂ ਦਾ ਧੂੰਆਂ, ਇਮਾਰਤ ਉਸਾਰੀ ਦਾ ਪ੍ਰਦੂਸ਼ਣ ਤੇ ਹੋਰ ਪ੍ਰਦੂਸ਼ਣ ਸਰੋਤ ਹਨ



ਇਸ ਸਬੰਧੀ ਟਵੀਟ ਕਰਦੇ ਹੋਏ ਮਜੀਠੀਆ ਨੇ ਲਿਖਿਆ ਕਿ - ਖੇਤਾਂ ਦੀਆਂ ਅੱਗਾਂ ਦਾ ਯੋਗਦਾਨ ਸਿਰਫ 4 ਤੋਂ 10 ਫੀਸਦੀ, ਦਿੱਲੀ ਪ੍ਰਦੂਸ਼ਣ ਲਈ ਪ੍ਰਮੁੱਖ ਤੌਰ ’ਤੇ ਜ਼ਿੰਮੇਵਾਰ ਨਹੀਂ: ਸੁਪਰੀਮ ਕੋਰਟ


ਦਿੱਲੀ ’ਚ ਪ੍ਰਦੂਸ਼ਣ ਦਾ 90 ਫੀਸਦੀ ਕਾਰਨ ਸਨਅਤੀ ਪ੍ਰਦੂਸ਼ਣ, ਵਾਹਨਾਂ ਦਾ ਧੂੰਆਂ, ਇਮਾਰਤ ਉਸਾਰੀ ਦਾ ਪ੍ਰਦੂਸ਼ਣ ਤੇ ਹੋਰ ਪ੍ਰਦੂਸ਼ਣ ਸਰੋਤ ਹਨ। ਖੇਤਾਂ ਦੀਆਂ ਅੱਗਾਂ ਦਾ ਦਿੱਲੀ ਦੇ ਪ੍ਰਦੂਸ਼ਣ ਵਿਚ ਸਿਰਫ 4 ਤੋਂ 10 ਫੀਸਦੀ ਯੋਗਦਾਨ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਇਹ ਕਿਹਾ ਹੈ। 


ਉੱਤਰੀ ਖਿੱਤੇ ਦੇ ਸਾਰੇ ਕਿਸਾਨ ਇਸ ਵਿਚ ਆਉਂਦੇ ਹਨ ਭਾਵੇਂ ਉਹ ਰਾਜਸਥਾਨ, ਯੂ.ਪੀ., ਹਰਿਆਣਾ, ਪੰਜਾਬ ਤੇ ਦਿੱਲੀ ਦੇ ਹੋਣ ਪੰਜਾਬ ਤਾਂ ਦਿੱਲੀ ਤੋਂ ਸਭ ਤੋਂ ਦੂਰ ਹੈ। ਆਪ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਇਸ ਕਰ ਕੇ ਬਣਾ ਰਹੀ ਹੈ ਕਿਉਂਕਿ ਰਾਜਸਥਾਨ ਵਿਚ ਚੋਣਾਂ ਚਲ ਰਹੀਆਂ ਹਨ ਤੇ ਹਰਿਆਣਾ ਵਿਚ ਜਲਦੀ ਹੋਣੀਆਂ ਹਨ। 


ਸੋ ਸਭ ਕੁਝ ਸਿਰਫ ਵੋਟਾਂ ਦੀ ਖ਼ਾਤਰ ਕੀਤਾ ਜਾ ਰਿਹਾ ਹੈ...ਕੇਜਰੀਵਾਲ ਦੀ ਰਾਜਨੀਤੀ...ਭਗਵੰਤ ਮਾਨ ਸ਼ਰਮ ਕਰੋ..ਸ਼ਰਮ ਕਰੋ



 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial