Punjab news: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਇਕੱਠਿਆਂ ਪ੍ਰੈਸ ਕਾਨਫਰੰਸ ਵਾਲੀ ਗੱਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਆਪਣੀ ਧੀ ਨਾਲ ਹੀ ਇਕੱਠੇ ਬੈਠ ਕੇ 2 ਗੱਲਾਂ ਬੋਲ ਕੇ ਦਿਖਾ ਦੇਣ, ਜਿਹੜਾ ਆਪਣੇ ਬੱਚਿਆਂ ਦਾ ਨਹੀਂ ਹੋਇਆ, ਉਹ ਸਾਨੂੰ ਸਲਾਹਾਂ ਦੇਵੇਗਾ।
ਮਜੀਠੀਆ ਨੇ ਕਿਹਾ, “ਤੂੰ ਸਾਡਾ ਫਿਕਰ ਘੱਟ ਕਰ ਪਰ ਇੰਨੀ ਤਸੱਲੀ ਹੋ ਗਈ ਕਿ ਤੇਰੇ ਦਿਲ ‘ਤੇ ਠਾਅ ਕਰਕੇ ਵੱਜੀ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਵੰਡਦਿਆਂ ਹੋਇਆਂ ਵੀ ਤੇਰੇ ਦਿਮਾਗ ‘ਤੇ ਮਜੀਠੀਆ ਦਾ ਇੰਨਾ ਅਸਰ? ਸੁਪਨੇ ‘ਚ ਤੇਰੇ ਮਜੀਠੀਆ ਹੀ ਆਉਂਦਾ!!! ਤੇਰੀਆਂ ਦੌੜਾਂ ਮੈਂ ਲਵਾਓ! ਛਾਤੀ ‘ਤੇ ਚੜ੍ਹੂ ਤੇਰੀ। ਤੇਰੀਆਂ ਹਰਕਤਾਂ ਬੇਨਕਾਬ ਕਰੂ, ਤੇਰੇ ਪੁੱਠੇ ਕਾਰਨਾਮਿਆਂ ਦਾ ਖੁਲਾਸਾ ਕਰੂ।“
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 37,934 ਨੌਕਰੀਆਂ ਦੇ ਦਿੱਤੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਉੱਤੇ ਸ਼ਬਦੀ ਵਾਰ ਕੀਤੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਸਵੇਰੇ ਹੀ ਮੈਨੂੰ ਗਾਲਾ ਕੱਢਣ ਲੱਗ ਜਾਂਦਾ ਹੈ, ਉਹ ਦੱਸੇ ਉਹ ਕਿੱਥੋਂ ਜਿੱਤਿਆ ਹੋਇਆ ਹੈ ? ਮਾਨ ਨੇ ਕਿਹਾ ਕਿ ਇਨ੍ਹਾਂ ਦਾ ਖ਼ੂਨ ਉਹ ਹੈ ਜਿਸ ਨੇ 13 ਅਪ੍ਰੈਲ 1919 ਨੂੰ ਜ਼ਿਲ੍ਹਿਆਂਵਾਲਾ ਬਾਗ਼ ਵਿੱਚ ਕਤਲੇਆਮ ਤੋਂ ਬਾਅਦ ਘਰੇ ਡਿਨਰ ਕਰਵਾਇਆ ਸੀ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਮਜੀਠੀਆ ਤੇ ਸਿਮਰਨਜੀਤ ਮਾਨ ਦੇ ਖੋਲ੍ਹੇ ਕੱਚੇ ਚਿੱਠੇ ! ਦੱਸਿਆ ਇਨ੍ਹਾਂ ਦਾ ਕਿਹੜਾ DNA ?