Punjab news: ਬਿਕਰਮ ਮਜੀਠੀਆ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਅਤੇ ਉਨ੍ਹਾਂ ਦੇ ਸੁੱਟੇ ਜਾ ਰਹੇ ਅਥਰੂ ਗੈਸ ਦੇ ਗੋਲਿਆਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗੀ ਫਟਕਾਰ ਲਾਈ ਹੈ।


ਇਹ  ਵੀ ਪੜ੍ਹੋ: Farmer Protest: ਕਿਸਾਨਾਂ ਨੇ ਬਦਲ ਦਿੱਤਾ ਰੂਟ, ਹੁਣ ਨਵੇਂ ਰਾਹ ਰਾਹੀਂ ਦਿੱਲੀ ਕਰਨਗੇ ਕੂਚ, ਜਾਣੋ ਕੀ ਹੈ ਨਵੀਂ ਯੋਜਨਾ


ਮਜੀਠੀਆ ਨੇ ਐਕਸ ‘ਤੇ ਪੋਸਟ ਕਰਕੇ ਕਿਹਾ, “ਹਜੇ ਕਿਸਾਨ ਸ਼ੰਭੂ ਬਾਰਡਰ ਹੀ ਨਹੀ ਟੱਪੇ ! ਕਿਸਾਨ ਤਾਂ ਪੰਜਾਬ ਦੀ ਸਰ ਜ਼ਮੀਨ ਤੇ ਬੈਠ ਨੇ ! ਮਗਰ ਉਹਨਾਂ ਤੇ ਹਰਿਆਣਾ ਪੁਲਿਸ ਵੱਲੋ ਅੱਥਰੂ ਗੈਸ ਤੇ ਗੋਲੇ ਡਰੋਨ ਰਾਹੀ ਪੰਜਾਬ ਦੀ ਜ਼ਮੀਨ ਤੇ ਬੈਠੇ ਕਿਸਾਨਾ ਤੇ ਦਾਗ਼ੇ ਜਾ ਰਹੇ ! ਮੀਡਿਆ ਵੈਨਾਂ ‘ਤੇ ਵੀ ਹਮਲਾ ਕੀਤਾ ਗਿਆ!, ਭਗਵੰਤ ਮਾਨ ਜੀ ਤੁਹਾਡਾ SSP ਵੀ ਉੱਥੇ ਸੀ ਜੋ ਸਭ ਤੋ ਚਹੇਤਾ ਹੈ ਤੁਹਾਡਾ !, ਤੁਹਾਡਾ ਹਿੱਟ ਮੈਨ SSP ਵਰੁਣ ਸ਼ਰਮਾ !!, ਇਹ ਸਭ ਕੁਝ ਭਗਵੰਤ ਮਾਨ ਹਰਿਆਣਾ ਨਾਲ ਮਿਲ ਕੇ ਕਰ ਰਿਹਾ ਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ, ਮੈਂ DEMAND ਕਰਦਾ ਹਾਂ ਕੇ IMMEDIATE, SSP ਪਟਿਆਲ਼ਾ ਨੂੰ ਵੀ DISMISS ਕੀਤਾ ਜਾਵੇ।”






ਇੱਥੇ ਤੁਹਾਨੂੰ ਦੱਸ ਦਈਏ ਕਿ ਅੱਜ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਘਰ ਤੋਂ ਰਵਾਨਾ ਹੋ ਗਏ ਹਨ। ਉੱਥੇ ਹੀ ਕਿਸਾਨਾਂ ਨੂੰ ਰਾਹ ਵਿੱਚ ਰੋਕਣ ਲਈ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ, ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਧਾਰਾ 144 ਲਗਾ ਦਿੱਤੀ ਗਈ ਹੈ। ਇੰਨਾ ਹੀ ਕਿਸਾਨਾਂ 'ਤੇ ਸ਼ੰਭੂ ਬਾਰਡਰ ਪਹੁੰਚਣ 'ਤੇ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ, ਉਨ੍ਹਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਸਾਨ ਵੀ ਪੂਰੀ ਤਿਆਰੀ ਨਾਲ ਆਏ ਹਨ, ਉਹ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਲੱਗੇ ਹੋਏ ਹਨ। 


ਇਹ  ਵੀ ਪੜ੍ਹੋ: Farmers Protest: ਲਖਮੀਪੁਰ 'ਚ ਢਾਈ ਸਾਲ ਪਹਿਲਾਂ ਅਜਿਹਾ ਕੀ ਹੋਇਆ ਜਿਸ ਲਈ ਕਿਸਾਨ ਮੰਗ ਰਹੇ ਨੇ ਇਨਸਾਫ਼, ਜਾਣੋ