Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਨੇ ਇੱਕ ਵਾਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਹਮਲਾਵਰ ਹੁੰਦਿਆਂ ਹੋਇਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕੀਤੀ ਹੈ ਅਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਸਰਹੱਦੀ ਖੇਤਰ ਵਿੱਚ ਪਿਛਲੇ ਤਿੰਨ ਮਹੀਨਿਆਂ 'ਚ 15 ਤੋਂ ਵੱਧ GRENADE ਹਮਲੇ ਹੋ ਚੁੱਕੇ ਹਨ। ਕਾਰੋਬਾਰੀਆਂ ਤੋਂ ਫਰੌਤੀਆਂ ਲੈਣੀਆਂ ਆਮ ਹੋ ਗਿਆ ਹੈ। ਫਤਿਹਗੜ੍ਹ ਚੂੜੀਆਂ ਜੋ TIER 3 CITY ਹੈ ਵਿੱਚ ਡਾਕਟਰ ਤੋਂ 50 ਲੱਖ ਦੀ ਫਰੌਤੀ ਮੰਗੀ ਜਾ ਰਹੀ ਹੈ।  

ਗੈਂਗਸਟਰ ਡਾਕਟਰ ਨੂੰ ਬਾਰ-ਬਾਰ ਫੋਨ ਕਰਕੇ ਫਰੌਤੀ ਦੀ ਮੰਗ ਕਰ ਰਹੇ ਹਨ ਅਤੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦੇ ਰਹੇ ਹਨ। ਡਾਕਟਰ ਸਾਬ ਵੱਲੋਂ ਬਾਰ-ਬਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਜਦ ਇੱਕ ਗੰਨਮੈਨ ਮਿਲਦਾ ਹੈ ਤੇ ਉਹ ਵੀ ਮਾਨਸਿਕ ਤੌਰ 'ਤੇ ਬਿਮਾਰ ਹੈ ਜੋ ਸਾਰਾ ਦਿਨ ਸੁੱਤਾ ਰਹਿੰਦਾ ਹੈ। ਕੁਲਦੀਪ ਧਾਲੀਵਾਲ ਜੀ ਡਾਕਟਰ ਦਾ ਕਲੀਨਿਕ ਤੁਹਾਡੇ ਹਲਕੇ ਵਿੱਚ ਹੈ ਕਿਸੇ ਹੋਰ ਦੀ ਨਹੀਂ ਆਪਣੇ ਹਲਕੇ ਵਾਲਿਆਂ ਦੀ ਸੁਰੱਖਿਆ ਹੀ ਯਕੀਨੀ ਬਣਾ ਲਉ। ਭਗਵੰਤ ਮਾਨ ਜੀ ਤੁਹਾਡੀਆਂ ਨਲਾਇਕੀਆਂ ਕਾਰਨ ਪੰਜਾਬ ਮੁੜ ਕਾਲੇ ਦੌਰ ਵੱਲ ਵੱਧ ਰਿਹਾ ਹੈ ਸਮਾਂ ਰਹਿੰਦਿਆਂ LAW AND ORDER ਨੂੰ ਦਰੁੱਸਤ ਕਰੋਂ।

ਦੱਸ ਦਈਏ ਕਿ ਪਿਛਲੇ ਦਿਨੀਂ ਬਿਕਰਮ ਮਜੀਠੀਆ ਦੀ Z+ ਸਿਕਿਊਰਿਟੀ ਵਾਪਸ ਲੈ ਲਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਭੱਖੀ ਪਈ ਹੈ, ਇੰਨਾ ਹੀ ਨਹੀਂ ਮਜੀਠੀਆ ਵੀ ਪੰਜਾਬ ਸਰਕਾਰ 'ਤੇ ਤੱਤੇ ਹੋਏ ਸਨ ਅਤੇ ਨਸੀਹਤ ਵੀ ਦਿੱਤੀ ਸੀ, ਉਸ ਤੋਂ ਬਾਅਦ ਅੱਜ ਫਿਰ ਮਜੀਠੀਆ ਨੇ ਵੱਡੇ ਇਲਜਾਮ ਲਗਾਏ ਹਨ।