Punjab News: ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਦੀ Z+ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਤੋਂ ਬਾਅਦ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਇਸ ਨੂੰ ਆਪ ਦੀ ਖਤਰਨਾਕ ਸਾਜਿਸ਼ ਕਰਾਰ ਦਿੱਤਾ ਸੀ। ਹੁਣ ਇਸ 'ਤੇ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀਡੀਓ ਪਾ ਕੇ ਭਗਵੰਤ ਮਾਨ (CM Bhagwant Mann) ਨੂੰ ਸਿੱਧੀ ਚੇਤਾਵਨੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਨੇ, ਮੈਨੂੰ ਗੋਲੀ ਮਰਵਾ ਦੇ ਭਗਵੰਤ ਮਾਨ, ਦਾਸ ਫਿਰ ਹੀ ਚੁੱਪ ਹੋ ਸਕਦਾ, ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਠੋਕ ਕੇ ਚੁੱਕਾਂਗਾ। ਅਟੈਕ ਹੁਣ ਕੋਈ ਵੱਡਾ ਹੀ ਕਰਵਾਇਉ ਨਹੀਂ ਤੇ ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ...

 

ਮਜੀਠੀਆ ਨੇ ਵੀ ਹਿੱਕ ਠੋਕ ਕੇ ਪੰਜਾਬ ਸਰਕਾਰ ਦੇ ਇਸ ਐਕਸ਼ਨ ਦਾ ਜਵਾਬ ਦਿੱਤਾ ਹੈ, ਉਨ੍ਹਾਂ ਨੇ ਭਗਵੰਤ ਮਾਨ ਨੂੰ ਇਸ ਲਈ ਸ਼ੁਕਰੀਆ ਕੀਤਾ ਹੈ ਅਤੇ ਹੋਰ ਵੀ ਕਈ ਗੰਭੀਰ ਆਰੋਪ ਲਾਏ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੀ Z+ ਸਮੇਤ ਸਮੁੱਚੀ ਸੁਰੱਖਿਆ ਵਾਪਸ ਲੈਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਆਪਣੇ ਖ਼ਤਰਨਾਕ ਅਤੇ ਘਾਤਕ ਮਨਸੂਬਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਫ਼ੈਸਲਾ ‘ਆਪ’ ਸਰਕਾਰ ਵੱਲੋਂ ਜਾਣਬੁੱਝ ਕੇ ਬਿਕਰਮ ਸਿੰਘ ਮਜੀਠੀਆ ਦਾ ਅਕਸ ਖ਼ਰਾਬ ਕਰਨ ਲਈ ਚੁੱਕਿਆ ਗਿਆ ਇੱਕ ਕਦਮ ਹੈ। ਉਹ ਲਗਾਤਾਰ ਬਿਕਰਮ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਝੂਠਾ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਆਪ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਮੁੱਦੇ ‘ਤੇ ਆਪਣੇ ਵੱਲੋਂ ਲਾਏ ਝੂਠੇ ਦੋਸ਼ਾਂ ਕਰਕੇ ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਮੁਆਫ਼ੀ ਮੰਗੀ ਹੋਈ ਹੈ।