ਰਵਨੀਤ ਕੌਰ

ਚੰਡੀਗੜ੍ਹ: ਨਸ਼ਾ ਤਸਕਰੀ ਕੇਸ ਵਿੱਚ ਘਿਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜੇਕਰ ਅੰਤ੍ਰਿਮ ਜ਼ਮਾਨਤ ਨਾ ਵਧੀ ਤਾਂ ਸਿਰੰਡਰ ਕਰ ਦਿਆਂਗਾ। ਮਜੀਠੀਆ ਨੇ  ਕਾਂਗਰਸ 'ਤੇ ਇਲਜ਼ਾਮ ਲਾਉਂਦੇ ਹੋਏ ਕਿ ਉਨ੍ਹਾਂ ਨੂੰ ਚੋਣ ਲੜਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕੱਲ੍ਹ ਨੌਮੀਨੇਸ਼ਨ ਭਰ ਸਕਦਾ ਸੀ ਪਰ ਹਾਲਾਤ ਅਜਿਹੇ ਬਣਾ ਦਿੱਤੇ ਕਿ ਨਾਮਜ਼ਦਗੀ ਨਾ ਭਰ ਸਕਾਂ।

ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੈਂ ਸਿਰੰਡਰ ਕਰਨ ਦੇ ਕਾਗਜ਼ ਵੀ ਤਿਆਰ ਕਰਵਾ ਲਏ ਹਨ ਤੇ ਗ੍ਰਿਫਤਾਰੀ ਤੋਂ ਨਹੀਂ ਡਰਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਜਦੋਂ 4 ਵਜੇ ਆਰਡਰ ਸੁਣਾਇਆ ਕਿ ਐਪਲੀਕੇਸ਼ਨ ਡਿਸਮਿਸ ਹੋ ਗਈ ਹੈ ਤਾਂ ਮੇਰੇ ਵਕੀਲ ਨੇ ਨੌਮੀਨੇਸ਼ਨ ਲਈ ਹਫਤੇ ਦਾ ਸਮਾਂ ਮੰਗਿਆ ਤੇ ਇੱਕ ਘੰਟਾ ਅਸੀਂ ਉੱਥੇ ਬੈਠੇ ਰਹੇ। ਕਾਂਗਰਸ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਪੁਲਿਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੀ ਪਤਨੀ ਤੇ ਬੇਟਾ ਕੋਵਿਡ ਪੌਜ਼ੇਟਿਵ ਹਨ ਪਰ ਫਿਰ ਵੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਜਦੋਂ ਜੱਜ ਨੇ ਕਿਹਾ ਸੀ ਕਿ I will consider it ਫਿਰ ਰੇਡ ਕਿਉਂ ਕੀਤੀ ਗਈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਰੇਡ ਕਿਉਂ ਕੀਤੀ ਗਈ।

ਸਿਧਾਰਥ ਚਟੋਪਾਧਿਆਏ ਦੀ ਆਡੀਓ ਰਿਕਾਰਡਿੰਗ Leak ਹੋਈ ਹੈ ਜਿਸ 'ਚ ਉਹ ਇਕ PO ਨਾਲ ਗੱਲ ਕਰ ਰਿਹਾ ਹੈ।  ਉਸ 'ਤੇ ਕਾਰਵਾਈ ਕੋਈ ਨਹੀਂ ਹੁੰਦੀ। ਸੁਖਜਿੰਦਰ ਰੰਧਾਵਾ ਦੇ ਪਿਤਾ 'ਤੇ ਐਂਟੀ ਨੈਸ਼ਨਲ ਫੋਰਸ  (Anti national forces) ਨਾਲ ਮਿਲੀਭੁਗਤ ਦੇ ਦੋਸ਼ ਲੱਗੇ ਸੀ। ਉਨ੍ਹਾਂ ਨੇ ਗੋਲਡਨ ਟੈਂਪਲ 'ਤੇ ਹਮਲੇ ਨੂੰ ਸਹੀ ਠਹਿਰਾਇਆ ਸੀ।
ਉਨ੍ਹਾਂ ਨੇ ਕਿਹਾ ਕਿ ਕਿ ਆਡੀਓ ਲੀਕ ਨੇ ਸਾਬਤ ਕਰ ਦਿੱਤਾ ਹੈ ਕੀ ਜੇਲ੍ਹਾਂ 'ਚ ਗਲਤ ਕੰਮ ਹੋ ਰਹੇ ਹਨ। ਇਨ੍ਹਾਂ ਆਡੀਓ ਦੀ NIA investigation ਹੋਣੀ ਚਾਹੀਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904