Farmer Protest: 13 ਫਰਵਰੀ ਤੋਂ ਪੰਜਾਬ ਦੇ ਕਿਸਾਨ ਇੱਕ ਬੰਦ ਪਿੰਜਰੇ ਵਿੱਚ ਫਸੇ ਪੰਛੀ ਵਾਂਗ ਤੜਫ ਰਹੇ ਹਨ ਕਿਉਂਕਿ ਇੱਕ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਕੌਮਾਂਤਰੀ ਸਰਹੱਦ ਤੋਂ ਵੀ ਜ਼ਿਆਦਾ ਸਖ਼ਤੀ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਕਿਸਾਨ ਹਰਿਆਣਾ ਵਿੱਚ ਦਾਖ਼ਲ ਨਾ ਹੋ ਸਕੇ। ਇਸ ਮੌਕੇ ਵਾਰ-ਵਾਰ ਇਸ ਮੁੱਦੇ ਉੱਤੇ ਚਰਚਾ ਹੋਈ ਕਿ ਆਖ਼ਰ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲ ਪੰਜਾਬ ਦੀ ਜ਼ਮੀਨ ਉੱਤੇ ਆ ਕੇ ਕਿਸਾਨਾਂ ਉੱਤੇ ਕਿਉਂ ਹਮਲਾ ਕਰ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਕਿ ਸਾਨ ਆਪਣਾ ਹੱਕ ਮੰਗ ਰਹੇ ਹਨ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਗਲਾ ਚਿਹਰਾ ਜਿਸ ਨਾਲ ਉਹ ਕਿਸਾਨਾਂ ਦੀ ਮੁਖਬਰੀ ਕਰ ਰਿਹਾ ਜਿਸ ਕਰਕੇ ਪੰਜਾਬ ਦੀ ਧਰਤੀ ਤੇ 100 ਤੋਂ ਵੱਧ ਕਿਸਾਨ ਜ਼ਖਮੀ ਹੋਏ, ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਗਏ , ਗੋਲੀਆਂ ਚਲਾਈਆਂ ਗਈਆਂ ! ਅਜੇ ਤੱਕ ਇੱਕ ਵੀ ਬੰਦੇ ਤੇ ਕਾਰਵਾਈ ਨਹੀ ਕੀਤੀ ਗਈ। ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਹੇ ਹੋ, ਉਸ ਪੱਖੋਂ ਭਗਵੰਤ ਮਾਨ ਜੀ ਤੁਹਾਡੇ ਤੋਂ ਕੋਈ ਆਸ ਤਾਂ ਨਹੀਂ ਕੀਤੀ ਜਾ ਸਕਦੀ।
ਭਗਵੰਤ ਮਾਨ ਜੀ ਟਾਊਟੀ ਛੱਡ ਕਿਸਾਨਾਂ ਦਾ ਸਾਥ ਦਿਓ ਤੇ ਕਿਸਾਨਾਂ ਦੀਆਂ ਮੰਗਾਂ ਪੂਰੀ ਕਰਾਉ ! ਕਿਸਾਨਾਂ ਦੀ ਮੁੱਖਬਰੀ ਛੱਡ ਚੰਗਾ ਰੋਲ ਨਿਭਾਉ। 2 ਸਾਲ ਹੋ ਗਏ AAP ਸਰਕਾਰ ਆਈ ਨੂੰ ਅਜੇ ਤੱਕ ਤੁਸੀਂ MSP ਨਹੀਂ ਦਿੱਤੀ ! ਕੋਈ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਚ ਖ਼ੁਦਕੁਸ਼ੀਆਂ ਲਗਾਤਾਰ ਹੋ ਰਹੀਆਂ। ਜਦਿ ਕਿ ਤੁਸੀਂ ਕਹਿੰਦੇ ਸੀ ਖ਼ੁਦਕੁਸ਼ੀਆਂ ਬੰਦ ਹੋਣਗੀਆਂ ! ਹੁਣ ਉਹ ਗੱਲਾਂ ਤੇ ਵਾਅਦੇ ਕਿੱਥੇ ? ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਨੇ ਵੀ ਇਹ ਸਭ ਵਾਅਦੇ ਕੀਤੇ ਹੁਣ ਉਹ ਵਾਅਦੇ ਕਿੱਥੇ ??
ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦਾ 10/21/20 ਦਾ ਟਵੀਟ ਸਾਂਝਾਂ ਕਰ ਰਿਹਾ ਹਾਂ ਜਿੱਥੇ ਉਹ ਕੈਪਟਨ ਅਮਰਿੰਦਰ ਨੂੰ ਕਹਿ ਰਹੇ ਹਨ ਕਿ ਪੰਜਾਬ ਚ MSP ਕਾਨੂੰਨ ਲੈ ਕਿ ਆੳ , ਹੁਣ ਤਾਂ ਤੁਹਾਡੀ ਸਰਕਾਰ ਹੈ ਕਰੋ ਫਿਰ ਹੱਲ