Punjab News: ਪੰਜਾਬ ਵਿੱਚ ਆਏ ਦਿਨ ਕਤਲ, ਗੁੰਡਾਗਰਦੀ ਤੇ ਹੋਰ ਅਪਰਾਧਕ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਪੰਜਾਬ ਦੀ ਸਕਿਓਰਟੀ ਦਿੱਲੀ ਵਾਲੇ ਲੀਡਰ ਲੈ ਕੇ ਘੁੰਮ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ’ਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਚੁੱਕੀ ਹੈ। ਕਤਲ, ਫਿਰੌਤੀਆਂ ਤੇ ਹੋਰ ਅਪਰਾਧ ਸਿਖ਼ਰਾਂ ’ਤੇ ਹਨ...ਪਰ...ਦਿੱਲੀ ਦੇ ਲਾਲਾ ਜੀ ਅਰਵਿੰਦ ਕੇਜਰੀਵਾਲ ਪੰਜਾਬ ਪੁਲਿਸ ਦੇ 100 ਗੰਨਮੈਨ ਲਈ ਫਿਰਦੇ ਹਨ।
ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਹੋਰ ਆਪ ਆਗੂਆਂ ਨੂੰ ਵੀ ਪੰਜਾਬ ਪੁਲਿਸ ਨੇ ਸਕਿਓਰਿਟੀ ਪ੍ਰਦਾਨ ਕੀਤੀ ਹੋਈ ਹੈ...ਕਿਸ ਆਧਾਰ ’ਤੇ ਭਗਵੰਤ ਮਾਨ ਜੀ? ਤੁਸੀਂ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਹੋ, ਦੱਸੋ ਪੰਜਾਬੀਆਂ ਨੂੰ ਦਿੱਲੀ ਦੇ ਆਗੂਆਂ ਨੂੰ ਕਿਸ ਆਧਾਰ ’ਤੇ ਦਿੱਤੀ ਹੈ ਪੰਜਾਬ ਪੁਲਿਸ ਦੀ ਸਕਿਓਰਿਟੀ ?
ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਵਾਪਸ ਲੈ ਕੇ ਉਸਦਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰ ਕੇ ਮਾਪਿਆਂ ਦਾ ਕੱਲਾ ਕੱਲਾ ਪੁੱਤ ਮਰਵਾ ਤਾ ਤੇ ਤੁਹਾਡੇ ਆਗੂ ਸਕਿਓਰਿਟੀ ਦੇ ਲੁਤਫ ਲੈ ਰਹੇ ਹਨ...ਪੰਜਾਬ ਜਵਾਬ ਮੰਗਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।