ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ

Punjab News : ਰਾਹੁਲ ਗਾਂਧੀ (Rahul Gandhi) ਨੇ ਅੱਜ ਰੈਲੀ ਦੌਰਾਨ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਸੀਐਮ ਫੇਸ ਐਲਾਨ ਕਰਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਇਸ 'ਤੇ ਰਿਐਕਸ਼ਨ ਆ ਰਹੇ ਹਨ।

ਇਸ ਦੌਰਾਨ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਚੰਨੀ 'ਤੇ ਤਨਜ਼ ਕੱਸਿਆ ਹੈ ਤੇ ਕਿਹਾ ਕਿ ਖਜਾਨੇ ਨੂੰ ਲੁੱਟਣ ਵਾਲੇ ਤੇ ਮੀ ਟੂ ਵਰਗੇ ਗੰਭੀਰ ਇਲਜ਼ਾਮ ਵਾਲੇ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਕਰਨਾ ਗਲਤ ਹੈ। ਵੈਸੇ ਵੀ ਚੰਨੀ ਨਹੀਂ ਅਕਾਲੀ ਦਲ ਬਸਪਾ ਦਾ ਮੁੱਖ  ਮੰਤਰੀ ਬਣੇਗਾ।

ਸਿੱਧੂ ਨੂੰ ਰਾਹੁਲ ਗਾਂਧੀ ਨੇ ਨਕਾਰ ਦਿੱਤਾ ਤੇ ਹੁਣ ਹਲਕਾ ਪੂਰਵੀ ਦੇ ਲੋਕ ਵੀ ਨਕਾਰ ਦੇਣਗੇ। ਇਸ ਦੇ ਸੁਖਬੀਰ ਬਾਦਲ ਨੇ ਤਨਜ਼ ਕੱਸਦਿਆ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਹੀ ਹੈ ਪੰਜ ਸਾਲਾਂ 'ਚ ਕੋਈ ਵਿਕਾਸ ਨਹੀਂ ਕੀਤਾ।
 
ਕਾਂਗਰਸ ਸੀਐਮ ਫੇਸ 'ਤੇ ਰਾਘਵ ਚੱਢਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਸੀਐਮ ਫੇਸ ਬਣਨ ਕੋਈ ਫਰਕ ਨਹੀਂ ਪੈਣ ਵਾਲਾ ਕੋਈ ਪੰਜਾਬ ਵਿਧਾਨ ਚੋਣਾਂ 2022 'ਚ ਕਾਂਗਰਸ ਦੀ ਸਰਕਾਰ ਨਹੀਂ ਬਣੇਗੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਏਸ ਵਾਰ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਪੂਰਾ ਪੰਜਾਬ ਝਾੜੂ ਨੂੰ ਹੀ ਵੋਟ ਪਾਵੇਗਾ। 

ਇਸ ਦੌਰਾਨ ਅੱਜ ਜਿਥੇ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ 'ਚ ਰਾਹੁਲ ਗਾਂਧੀ (Rahul Gandhi) ਵਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ (CM Charanjit Singh)  ਦੇ ਨਾਮ ਦਾ ਐਲਾਨ ਕੀਤਾ ਗਿਆ। ਉਥੇ ਹੀ ਇਸ ਰੈਲੀ ਨੂੰ ਲਾਈਵ ਦੇਖ ਰਹੇ ਡੇਰਾ ਬਾਬਾ ਨਾਨਕ 'ਚ ਕਾਂਗਰਸੀ ਯੂਥ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਹੁੰਦੇ ਹੀ ਭੰਗੜੇ ਅਤੇ ਆਤਿਸ਼ਬਾਜੀ ਕਰ ਖੁਸ਼ੀ ਦਾ ਇਜ਼ਹਾਰ ਕੀਤਾ।

ਰੈਲੀ 'ਚ ਮਜੂੌਦ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਇਸ ਫੈਸਲੇ ਤੇ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ ਉਥੇ ਉਹਨਾਂ ਕਿਹਾ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਉਸ 'ਤੇ ਚਲਦੇ ਹੋਏ ਅੱਜ ਰਾਹੁਲ ਗਾਂਧੀ ਨੇ ਇਕ ਵੱਡਾ ਫੈਸਲਾ ਲਿਆ ਹੈ ਅਤੇ ਜੋ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490