ਹੁਸ਼ਿਆਰਪੁਰ: ਅਕਾਲੀ ਦਲ ਦੇ ਜਨਰਲ ਸਕਤਰ ਤੇ ਵਿਧਾਇਕ ਬਿਕਰਮ ਮਜੀਠੀਆ ਨੇ ਦਿੱਲੀ ਹਿੰਸਾ ਲਈ ਤਿੰਨ ਚਾਰ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਸਭ ਕੁਝ ਸ਼ਾਂਤੀਪੂਰਨ ਸੀ। ਪੂਰੀ ਦੁਨੀਆ ਵਿੱਚ ਅਜਿਹਾ ਪ੍ਰਦਰਸ਼ਨ ਨਹੀਂ ਹੋਇਆ। ਨੁਕਸਾਨ ਕਰਨ ਵਾਲੇ ਖੁਦ ਤਾਂ ਕਿਸਾਨ ਨਹੀਂ ਹਨ ਪਰ ਉਨ੍ਹਾਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ।


ਮਜੀਠੀਆ ਅੱਜ ਹੁਸ਼ਿਆਰਪੁਰ ਪਹੁੰਚੇ ਸੀ ਜਿੱਥੇ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨੁਕਸਾਨ ਕਰਨ ਵਾਲਿਆਂ ਨੂੰ ਮੁਆਫ ਨਹੀਂ ਕੀਤੀ ਜਾਏਗਾ। ਉਨ੍ਹਾਂ ਕਿਹਾ, "ਰੂਟ ਦੀ ਪਲੈਨਿੰਗ ਦਿੱਲੀ ਪੁਲਿਸ ਦੀ ਸੀ। ਇਹ ਰੂਟ ਖੋਲ੍ਹਿਆ ਕਿਸ ਨੇ ਦਿੱਲੀ ਪੁਲਿਸ ਨੇ। ਕੱਲ੍ਹ ਜੋ ਵੀ ਹੋਇਆ, ਸਰਕਾਰ ਨੇ ਕੁਝ ਨਹੀਂ ਕੀਤਾ। ਜਾਣਬੁੱਝ ਕੇ ਕਰਨ ਦਿੱਤਾ ਗਿਆ। ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਸਰਕਾਰ ਤੇ ਏਜੰਸੀਆ ਨੇ ਕਰਵਾਇਆ ਹੈ।"