Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੱਦੀ ਗਈ 'ਬਹਿਸ' ਦਾ ਕੋਈ ਨਿਤਾਰਾ ਨਾ ਹੋਣ ਬਾਅਦ ਸਿਆਸੀ ਲੀਡਰ ਪਹਿਲਾਂ ਵਾਂਗ ਹੀ ਸਿਆਸੀ ਦੂਸ਼ਣਬਾਜ਼ੀਆਂ ਕਰ ਰਹੇ ਹਨ। ਇਸ ਮੌਕੇ ਵਿਰੋਧੀ, ਸੱਤਾਧਾਰੀ ਧਿਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਤੇ ਕੱਟੜ ਬੇਈਮਾਨ ਹੋਣ ਦਾ ਟੈਗ ਲਾ ਦਿੱਤਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਫਰਜ਼ੀਵਾੜਿਆਂ ਦੇ ਉਸਤਾਦ..ਕੱਟੜ ਬੇਈਮਾਨ ! ਕੇਜਰੀਵਾਲ ਤੇ ਭਗਵੰਤ ਮਾਨ ਸਾਬ… ਇਸ਼ਤਿਹਾਰ ਨੂੰ ਖ਼ਬਰ ਦੱਸ ਕੇ ਚੈਨਲਾਂ ’ਤੇ ਚਲਵਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਾਹਿਰ, ਤੁਹਾਡੀ ਅਸਲੀਅਤ ਹੁਣ ਲੋਕਾਂ ਸਾਹਮਣੇ ਹੈ।
ਮਜੀਠੀਆ ਨੇ ਕਿਹਾ ਕਿ ਅਖ਼ਬਾਰਾਂ ਤੇ ਚੈਨਲਾਂ ਦੇ ਇਸ਼ਤਿਹਾਰ ਤੁਹਾਨੂੰ ਹੁਣ ਜਿੱਤਾਂ ਨਹੀਂ ਦੁਆ ਸਕਦੇ, ਜਵਾਬ ਪੰਜਾਬੀਆਂ ਨੂੰ ਦੇਣੇ ਪੈਣਗੇ, 750 ਕਰੋੜੀ ਬਜਟ, ਪੰਜਾਬ ਦੀ ਬਰਬਾਦੀ...!!
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਨੌਕਰੀਆਂ ਦੇ ਮਾਮਲੇ ਉੱਤੇ ਮਜੀਠੀਆ ਨੇ ਕਿਹਾ, ਲੈ ਲਓ ਨੌਕਰੀਆਂ......ਸ੍ਰੀਮਾਨ ਭਗਵੰਤ ਮਾਨ ਜੀਆਂ ਨੇ ਚੁੱਪ ਚੁਪੀਤੇ 830 ਪੋਸਟਾਂ ਖਤਮ ਕਰ ਦਿੱਤੀਆਂ, ਕੈਬਨਿਟ ਮੀਟਿੰਗ ’ਚ ਫੈਸਲਾ ਲੈਣ ਮਗਰੋਂ ਇਸਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ। ਮਜੀਠੀਆ ਨੇ ਕਿਹਾ ਕਿ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਬਿੱਲੀ ਥੈਲਿਓਂ ਬਾਹਰ ਆਈ ਹੈ। ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦਾ ਅਸਲ ਸੱਚ,ਕੱਟੜ ਬੇਈਮਾਨ,ਭਗਵੰਤ ਮਾਨ, ਅਰਵਿੰਦ ਕੇਜਰੀਵਾਲ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।