ਅੰਮ੍ਰਿਤਸਰ  : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੇ ਪ੍ਰਸਿੱਧ ਮੰਦਰ ਭਾਈਆਂ ਸ਼ਿਵਾਲਾ ਪਹੁੰਚੇ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੰਦਿਰ ਵਿਚ ਆ ਕੇ ਉਹ ਨਤਮਸਤਕ ਹੋਏ ਹਨ। 

 

ਨਵਜੋਤ ਸਿੰਘ ਸਿੱਧੂ 'ਤੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਨੇ ਹੰਕਾਰ 'ਚ ਆ ਕੇ ਕਿਹਾ ਸੀ ਕਿ ਅਸੀਂ ਬਿਕਰਮ ਮਜੀਠੀਆ 'ਤੇ ਪਰਚਾ ਕਰਾਇਆ ,ਉਹ ਮੇਰੇ ਨਾਲ ਦੇ ਸੈੱਲ 'ਚ ਮੌਜੂਦ ਸੀ। ਸਿਮਰਜੀਤ ਸਿੰਘ ਮਾਨ ਦੇ ਜਨੇਊ ਵਾਲੇ ਬਿਆਨ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਤਾਂ ਅਜੇ ਹੁਣੇ ਹੀ ਜੇਲ੍ਹ  'ਚੋਂ ਆਇਆ ਮੈਨੂੰ ਇਸਦੇ ਬਾਰੇ ਪਤਾ ਨਹੀਂ ਪਰ ਜੇ ਅਜਿਹੀ ਗੱਲ ਹੋਈ ਹੈ ਇਹ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜਨੇਊ ਅਤੇ ਕਕਾਰ ਪਾਉਣ ਵਾਲਾ ਸ਼ਖਸ ਕਦੀ ਘਾਤਕ ਨਹੀਂ ਹੋ ਸਕਦਾ।   


ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਈਆਂ ਨੇ ਤਾਂ ਉਨ੍ਹਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿਚ ਕਈਆਂ ਦੀਆਂ 97 ਸੀਟਾਂ ਤੇ ਕਈਆਂ ਦੀਆਂ 100 ਸੀਟਾਂ ਹੀ ਆਈਆਂ ਨੇ ਪਰ ਅੱਜ ਉਨ੍ਹਾਂ ਦਾ ਹਾਲ ਬੁਰਾ ਹੈ।   

ਡਾਕਟਰਾਂ ਦੇ ਉੱਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਡਾਕਟਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜੇਕਰ ਬੈੱਡ ਸਹੀ ਨਹੀਂ ਸੀ ਤਾਂ ਤੁਸੀਂ ਕੋਲੋਂ ਪੈਸੇ ਦੇ ਦਿੰਦੇ। ਆਮ ਆਦਮੀ ਪਾਰਟੀ ਦਾ ਪੰਜਾਬ ਦੇ ਮੇਨ ਮੁੱਦਿਆਂ ਵੱਲ ਧਿਆਨ ਨਹੀਂ ਹੈ , ਜੋ ਵਾਅਦੇ ਉਨ੍ਹਾਂ ਇਲੈਕਸ਼ਨ ਦਰਮਿਆਨ ਕੀਤੇ ਸੀ ,ਉਹ ਸਾਰੇ ਝੂਠੇ ਨਿਕਲੇ ,ਕਿਸੇ ਵੀ ਵਾਅਦੇ 'ਤੇ ਆਮ ਆਦਮੀ ਪਾਰਟੀ ਖਰੀ ਨਹੀਂ ਉਤਰੀ।   

ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਸਵਾਲ ਕੀਤਾ ਗਿਆ ਕਿ ਇਲੈਕਸ਼ਨ ਦਰਮਿਆਨ ਜਿਹੜੇ ਕੌਂਸਲਰ ਕਾਂਗਰਸ ਦਾ ਹੱਥ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀ, ਤੁਹਾਡੇ 'ਤੇ ਕਾਰਵਾਈ ਹੁੰਦਿਆਂ ਹੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਉਨ੍ਹਾਂ ਨੂੰ ਕੌਣ ਕੌਣ ਜਾ ਕੇ ਮਿਲ ਆਇਆ ਹੈ ,ਅਜੇ ਤਾਂ ਮੈਂ ਜੇਲ੍ਹ 'ਚੋਂ ਆਇਆ ਹੀ ਹਾਂ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।