ਅੰਮ੍ਰਿਤਸਰ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਮਜੀਠਿਆ ਨੇ ਪੰਜ ਪੀੜਤ ਪਰਿਵਾਰਾਂ ਨੂੰ ਪੇਸ਼ ਕੀਤਾ।ਇਸ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਖਾਂ ਗਵਾਉਣ ਵਾਲੇ ਪਰਿਵਾਰਾਂ ਨੇ ਕੈਪਟਨ ਸਰਕਾਰ ਤੇ ਆਰੋਪ ਕੇ ਕੋਈ ਵੀ ਡਾਕਟਰ ਜਾਂ ਅਫ਼ਸਰ ਉਨ੍ਹਾਂ ਨੂੰ ਮਿਲਣ ਨਹੀਂ ਆਇਆ।

ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹ ਇਲਾਜ ਵੀ ਆਪਣੀ ਜੇਬ ਵਿੱਚੋਂ ਹੀ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਰਨਤਾਰਨ ਆਏ ਜ਼ਰੂਰ ਸੀ ਪਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ।ਮੁੱਖ ਮੰਤਰੀ ਨੇ ਇਲਾਜ ਕਰਵਾਉਣ ਲਈ ਵੀ ਕਿਹਾ ਸੀ ਪਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ।

ਉਧਰ ਬਿਕਰਮਜੀਤ ਮਜੀਠਿਆ ਨੇ ਡੀਜੀਪੀ ਦਿਨਕਰ ਗੁਪਤਾ ਤੇ ਆਰੋਪ ਲਾਉਂਦੇ ਹੋਏ ਕਿਹਾ, ਜੇਕਰ 121 ਲੋਕਾਂ ਦੀ ਮੌਤ ਤੋਂ ਬਾਅਦ ਸਰਕਾਰ ਹਜ਼ਾਰਾਂ ਲੀਟਰ ਸ਼ਰਾਬ ਫੜ੍ਹ ਸਕਦੀ ਹੈ ਤਾਂ ਫਿਰ ਮਰਨ ਤੋਂ ਪਹਿਲਾਂ ਕਿਉਂ ਨਹੀਂ।ਮਜੀਠਿਆ ਨੇ ਦੋਸ਼ ਲਾਇਆ ਕੇ ਸਰਕਾਰ ਦੀ ਮਿਲੀ ਭੁਗਤ ਨਾਲ ਹੀ ਸ਼ਰਾਬ ਦਾ ਇਹ ਗੈਰ ਕਾਨੂੰਨੀ ਕਾਰੋਬਾਰ ਵੱਡੇ ਪੱਧਰ ਤੇ ਚੱਲ ਰਿਹਾ ਸੀ।