ਪੰਜਾਬ ‘ਚ 70 ਸੀਟਾਂ ‘ਤੇ ਚੋਣ ਲੜ ਸਕਦੀ ਹੈ ਭਾਜਪਾ, ਕੈਪਟਨ ਦੀ ਪਾਰਟੀ ਨੂੰ ਆਉਣਗੀਆਂ ਇੰਨੀਆਂ ਸੀਟਾਂ 
Punjab Election 2022: ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਬਾਵਜੂਦ ਭਾਜਪਾ ਅਤੇ ਉਸਦੇ ਸਹਿਯੋਗੀਆਂ ਵਿਚਾਲੇ ਅਜੇ ਤੱਕ ਸੀਟਾਂ ਦੀ ਵੰਡ ਨਹੀਂ ਹੋਈ ਹੈ। ਹਾਲਾਂਕਿ ਭਾਜਪਾ (BJP) ਪੰਜਾਬ ‘ਚ ਪਹਿਲੀ ਵਾਰ 50 ਤੋਂ ਜ਼ਿਆਦਾ ਸੀਟਾਂ ‘ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਭਾਜਪਾ ਪੰਜਾਬ ਦੀਆਂ 117 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰ ਸਕਦੀ ਹੈ ਪ੍ਰਦੇਸ਼ ਦੀਆਂ ਬਾਕੀ ਬਚੀਆਂ ਸੀਟਾਂ ‘ਤੇ ਬੀਜੇਪੀ ਦੇ ਗਠਬੰਧਨ ਸਹਿਯੋਗੀ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਚੋਣਾਂ ਲੜੇਗੀ। 


ਪੰਜਾਬ ਚੋਣ ਅਭਿਆਨ ਨਾਲ ਜੁੜੇ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਅਗਲੇ ਦੋ ਦਿਨਾਂ ‘ਚ ਭਾਜਪਾ ਗਠਬੰਧਨ ਵਿਚਾਲੇ ਸੀਟਾਂ ਦੀ ਵੰਡ ਹੋ ਜਾਵੇਗੀ। ਇਸ ਦੇ ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਸੂਬੇ ‘ਚ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਹਿੱਸੇ ‘ਚ 30 ਅਤੇ ਸੁਖਦੇਵ ਢੀਂਡਸਾ ਨੂੰ 20 ਸੀਟਾਂ ਮਿਲ ਸਕਦੀਆਂ ਹਨ। 


ਸਾਹਮਣੇ ਆਈ ਜਾਣਕਾਰੀ ਮੁਤਾਬਕ ਗਠਬੰਧਨ ਵਿਚਾਲੇ ਸੀਟਾਂ ਦੀ ਵੰਡ ਹੋ ਜਾਣ ਦੇ ਬਾਅਦ ਅਗਲੇ ਹਫਤੇ ਚੰਡੀਗੜ੍ਹ ‘ਚ ਪਾਰਟੀ ਦੇ ਸੂਬਾ ਕੋਰ ਕਮੇਟੀ ਦੀ ਬੈਠਕ ‘ਚ ਉਮੀਦਵਾਰਾਂ ਦੇ ਨਾਮ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਬਾਅਦ ਸੂਬਾ ਇਕਾਈ ਵੱਲੋਂ ਭੇਜੇ ਗਏ ਨਾਵਾਂ ਦੀ ਲਿਸਟ ‘ਤੇ ਦਿੱਲੀ ‘ਚ ਵੀ ਪਾਰਟੀ ਅਲਾਕਮਾਨ ਸੂਬਾ ਕੋਰ ਕਮੇਟੀ ਦੇ ਆਗੂਆਂ ਨਾਲ ਬੈਠਕ ‘ਚ ਚਰਚਾ ਕਰੇਗੀ। 


ਸੀਟ ਵੰਡ ਲਈ ਫਾਰਮੂਲਾ 
ਦਸ ਦਈਏ ਕਿ ਗਠਬੰਧਨ ਦੇ ਤਿੰਨਾਂ ਦਲਾਂ ਵਿਚਾਲੇ ਸੀਟਾਂ ਦੀ ਵੰਡ ਦਾ ਫਾਰਮੂਲਾ ਤੈਅ ਕਰਨ ਅਤੇ ਸੰਯੁਕਤ ਘੋਸ਼ਣਾ ਪੱਤਰ ਲਈ ਮੁੱਦਿਆਂ ‘ਤੇ ਡ੍ਰਾਫਟ ਤਿਆਰ ਕਰਨ ਦੇ ਮਕਸਦ ਨਾਲ ਤਿੰਨ ਦਲਾਂ ਨੇ ਆਪਣੇ 2–2 ਆਗੂਆਂ ਨੂੰ ਸ਼ਾਮਲ ਕਰ 28 ਦਸੰਬਰ ਨੂੰ ਇੱਕ 6 ਮੈਂਬਰੀ ਸੰਯੁਕਤ ਕਮੇਟੀ ਦਾ ਗਠਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਸੰਯੁਕਤ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ‘ਤੇ ਹੀ ਸੀਟਾਂ ਦੀ ਵੰਡ ‘ਤੇ ਫੇਸਲਾ ਲਿਆ ਜਾਵੇਗਾ। 


ਪਾਰਟੀ ਦੇ ਚੋਣ ਅਭਿਆਨ ਨਾਲ ਜੁੜੇ ਇੱਕ ਹੋਰ ਸੀਨੀਅਰ ਆਗੂ ਨੇ ਦੱਸਿਆ ਕਿ ਸੀਟ ਵੰਡ ਦਾ ਫਾਰਮੂਲਾ ਜਿੱਤ ਦੇ ਆਧਾਰ ‘ਤੇ ਹੀ ਤਿਆਰ ਕੀਤਾ ਗਿਆ ਹੈ। ਤੁਹਾਨੂੰ ਦਸ ਦਈਏ ਕਿ ਪੰਜਾਬ ‘ਚ 14 ਫਰਵਰੀ ਨੂੰ ਮਤਦਾਨ ਹੋਣਾ ਹੈ। ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ