'Separate Country' Remark: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਦੇ ਸੰਸਦ ਮੈਂਬਰ ਵੱਲੋਂ ਵੱਖਰੇ ਦੇਸ਼ ਦੀ ਮੰਗ ਨੂੰ ਲੈ ਕੇ ਕਾਂਗਰਸ ਪ੍ਰਧਾਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਦੀ ਇਸ ਮੰਦਭਾਗੀ ਮੰਗ ਪਿੱਛੇ ਕਾਂਗਰਸ ਦੀ ਦੇਸ਼ ਵੰਡੋ ਅਤੇ ਰਾਜ ਕਰੋ ਦੀ ਨੀਅਤ ਅਤੇ ਨੀਤੀ ਸਪੱਸ਼ਟ ਹੋ ਗਈ ਹੈ। ਕਿਉਂਕਿ ਵੱਖਰੇ ਦੇਸ਼ ਦੀ ਮੰਗ ਦੇ ਬਿਆਨ 'ਤੇ ਖੜਗੇ, ਸੋਨੀਆ ਅਤੇ ਰਾਹੁਲ ਗਾਂਧੀ ਦੀ ਚੁੱਪੀ ਇਹ ਸਪੱਸ਼ਟ ਕਰਦੀ ਹੈ ਕਿ ਕਾਂਗਰਸ ਅਜੇ ਵੀ ਭਾਰਤ ਨੂੰ ਵੰਡਣ ਦੀ ਸਾਜ਼ਿਸ਼ ਰਚ ਰਹੀ ਹੈ।

 

ਤਰੁਣ ਚੁੱਘ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਡੀ.ਕੇ. ਸੁਰੇਸ਼ ਨੇ ਵੱਖਰਾ ਦੇਸ਼ ਬਣਾਉਣ ਦੀ ਮੰਗ ਕੀਤੀ ਹੈ। ਚੁੱਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਰਾ ਦੇਸ਼ ਇੱਕ ਹੈ, ਅਸੀਂ ਉੱਤਰ ਅਤੇ ਦੱਖਣੀ ਭਾਰਤ ਵਿੱਚ ਕੋਈ ਭੇਦ ਨਹੀਂ ਕਰਦੇ। 

 

ਇੱਥੋਂ ਤੱਕ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕੱਲ੍ਹ ਰਾਜ ਸਭਾ ਵਿੱਚ ਇਸ ਮੁੱਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ। ਇਸ ਪਿੱਛੇ ਕਾਂਗਰਸ ਦੀ ਦੇਸ਼ ਨੂੰ ਵੰਡਣ ਦੀ ਮਨਸ਼ਾ ਅਤੇ ਨੀਤੀ ਸਾਫ਼ ਨਜ਼ਰ ਆ ਰਹੀ ਹੈ। ਕਾਂਗਰਸ ਨੂੰ ਇਸ ਸਬੰਧੀ ਆਪਣਾ ਜਵਾਬ ਸਪੱਸ਼ਟ ਕਰਨਾ ਚਾਹੀਦਾ ਹੈ।`

 

ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਭਾਰਤ ਦਾ ਅਕਸ ਭ੍ਰਿਸ਼ਟ, ਪਛੜੇ, ਗਰੀਬ, ਆਪਣੇ ਪੈਰਾਂ 'ਤੇ ਖੜ੍ਹਾ ਨਾ ਹੋਣ ਵਾਲੇ  ਅਤੇ ਆਪਣੇ ਸਵੈਭਿਮਾਣ ਨਾਲ ਸਮਝੌਤਾ ਕਰਨ ਵਾਲੇ ਦੇਸ਼ ਦਾ ਸੀ। ਪਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ  ਮੋਦੀ ਜੀ ਨੇ ਪਿਛਲੇ 10 ਸਾਲਾਂ ਵਿੱਚ ਭਾਰਤ ਨੂੰ ਇੱਕ ਸ਼ਾਨਦਾਰ, ਮਜ਼ਬੂਤ ਅਤੇ ਨਿਰਣਾਇਕ ਦੇਸ਼ ਵਜੋਂ ਵਿਸ਼ਵ ਦੇ ਇਤਿਹਾਸ ਵਿੱਚ ਸਥਾਪਿਤ ਕੀਤਾ ਹੈ। 

 

ਕਾਂਗਰਸ ਪਹਿਲਾਂ ਜਾਤੀਵਾਦ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਦੀ ਸੀ ਪਰ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ  ਮੋਦੀ ਦੀ ਸਰਕਾਰ ਵਿੱਚ ਦੇਸ਼ ਦੇ ਵਿਕਾਸ਼  ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਭਾਜਪਾ ਨੇ ਜੋ ਕਿਹਾ ਸੀ, ਉਹ ਕੀਤਾ ਹੈ, ਜੋ ਨਹੀਂ ਕਿਹਾ ਸੀ ,ਉਹ ਵੀ ਕੀਤਾ ਹੈ।

 

ਤਰੁਣ ਚੁੱਘ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ, ਕਾਂਗਰਸ ਅਤੇ ਵਿਰੋਧੀ ਧਿਰ ਨੂੰ ਜਾਤੀ ਜਨਗਣਨਾ ਯਾਦ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਚਾਰ ਜਾਤੀਆਂ ਹਨ, ਗਰੀਬ, ਨੌਜਵਾਨ, ਅੰਨਦਾਤਾ ਅਤੇ ਨਾਰੀ ਸ਼ਕਤੀ (GYAN)। ਜੇਕਰ ਇਨ੍ਹਾਂ ਚਾਰਾਂ ਜਾਤਾਂ ਦਾ ਕਲਿਆਣ ਹੋ ਜਾਵੇ ਤਾਂ ਸਾਰੀਆਂ ਜਾਤੀਆਂ ਦਾ ਕਲਿਆਣ ਹੋ ਜਾਵੇਗਾ। ਇਸ ਲਈ ਭਾਜਪਾ ਦੀਆਂ ਸਾਰੀਆਂ ਯੋਜਨਾਵਾਂ ਇਹਨਾਂ ਚਾਰਾਂ ਦੀ ਭਲਾਈ 'ਤੇ ਕੇਂਦਰਿਤ ਹਨ।

 

ਤਰੁਣ ਚੁੱਘ ਨੇ ਕਿਹਾ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਸ਼੍ਰੀ ਰਾਮਲੱਲਾ ਆਪਣੇ ਸਿੰਘਾਸਨ 'ਤੇ ਬੈਠਣਗੇ ,ਅਯੁੱਧਿਆ ਵਿਖੇ ਰਾਮ ਮੰਦਰ ਬਣੇਗਾ ਅਤੇ ਅਸੀਂ ਸਾਰੇ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਦੇ ਕਰ-ਕਮਲਾਂ ਨਾਲ ਸ਼੍ਰੀ ਰਾਮਲੱਲਾ ਨੂੰ ਵਿਸ਼ਾਲ ਮੰਦਰ 'ਚ ਵਿਰਾਜਮਾਨ ਹੁੰਦੇ ਦੇਖਣ ਦਾ ਸੁਭਾਗ ਪ੍ਰਾਪਤ ਕਰਾਂਗੇ।ਪਰ 500 ਸਾਲਾਂ ਦੇ ਇੰਤਜ਼ਾਰ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਦੀ ਸਰਕਾਰ ਦੀ ਯੋਗ ਅਗਵਾਈ  ਸਦਕਾ ਸੁੰਦਰ  ਮੰਦਰ ਬਣ ਕੇ ਤਿਆਰ ਹੋ ਗਿਆ  ਹੈ।

 

ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜਿਸ ਭਾਰਤ ਜੋੜੋ ਨਿਆਂ  ਯਾਤਰਾ ਦੀ ਸ਼ੁਰੂਆਤ ਕੀਤੀ ਹੈ, ਉਹ ਅਸਲ ਵਿੱਚ ਭਾਰਤ ਤੋੜੋ ਯਾਤਰਾ ਹੈ। ਰਾਹੁਲ ਗਾਂਧੀ ਹਰ ਰੋਜ਼ ਕੋਈ ਨਾ ਕੋਈ ਨਵਾਂ ਡਰਾਮਾ ਕਰਕੇ ਲੋਕਾਂ ਦਾ ਧਿਆਨ ਭਟਕਾਉਣ  ਦੀ ਕੋਸ਼ਿਸ਼ ਕਰ ਰਹੇ ਹਨ।