Kangana controversy: ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ  ਬਾਲੀਵੁੱਡ ਅਦਾਕਾਰਾ ਅਤੇ ਮੰਡੀ ਹਿਮਾਚਲ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਤੋਂ ਨਾਰਾਜ਼ ਹਨ। ਇਸ ਦਾ ਕਾਰਨ ਕੰਗਨਾ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤਾ ਗਿਆ ਵਿਵਾਦਤ ਬਿਆਨ ਹੈ। ਕੰਗਨਾ ਦੇ ਕਿਸਾਨਾਂ ਖ਼ਿਲਾਫ਼ ਬਿਆਨ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਹਮਲਾ ਬੋਲਿਆ ਗਿਆ ਹੈ।


ਕੰਗਨਾ ਦਾ ਕਰਵਾਇਆ ਜਾਵੇ ਕਿਸੇ ਚੰਗੇ ਹਸਪਤਾਲ ਚੋਂ ਇਲਾਜ


ਹੁਣ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੰਗਨਾ ਨੂੰ ਖ਼ਰੀਆਂ-ਖ਼ਰੀਆਂ ਸੁਣਾ ਦਿੱਤੀਆਂ ਹਨ। ਹਰਪਾਲ ਚੀਮਾ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਇਲਾਜ ਦੀ ਲੋੜ ਹੈ। ਚੀਮਾ ਨੇ ਕਿਹਾ ਕਿ ਕੰਗਣਾ ਬਾਰੇ ਮੇਰਾ ਸੁਝਾਅ ਹੈ ਕਿ ਉਸ ਦੀ ਪਾਰਟੀ (BJP) ਪ੍ਰਧਾਨ ਉਸ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਭੇਜਣ, ਤਾਂ ਜੋ ਕੰਗਨਾ ਦਾ ਉੱਥੇ ਚੰਗਾ ਇਲਾਜ ਹੋ ਸਕੇ ਕਿਉਂਕਿ ਕੰਗਨਾ ਕਦੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖ਼ਾਸ ਵਰਗ ਦੇ ਖ਼ਿਲਾਫ਼ ਬੋਲ ਕੇ ਦੇਸ਼ ਦਾ ਭਾਈਚਾਰਾ ਖ਼ਰਾਬ ਕਰ ਰਹੀ ਹੈ। ਉਸ ਦਾ ਤੁਰੰਤ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ।






ਭਾਜਪਾ ਕੋਲ ਕਰੋੜਾਂ ਦਾ ਫੰਡ ਨਹੀਂ ਤਾਂ.....


ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਕੰਗਨਾ ਨੂੰ ਕਾਬੂ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦਾ ਬਿਆਨ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ। ਦੇਸ਼ ਜਾਣਦਾ ਹੈ ਕਿ ਕੰਗਨਾ ਨੂੰ ਮਾਨਸਿਕ ਇਲਾਜ ਦੀ ਲੋੜ ਹੈ। ਉਨ੍ਹਾਂ ਦੇ ਇਲਾਜ 'ਤੇ ਜੋ ਵੀ ਖਰਚਾ ਆਵੇਗਾ, ਉਹ ਭਾਜਪਾ ਵੱਲੋਂ ਚੁੱਕਿਆ ਜਾਵੇਗਾ ਕਿਉਂਕਿ ਭਾਜਪਾ ਕੋਲ ਅਰਬਾਂ ਰੁਪਏ ਦੇ ਫੰਡ ਹਨ। ਇਸ ਦੇ ਨਾਲ ਹੀ ਦੇਸ਼ ਦਾ ਸਪੀਕਰ ਵੀ ਉਸ ਦੇ ਇਲਾਜ ਦਾ ਖਰਚਾ ਚੁੱਕ ਸਕਦੇ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :