ਸਚਿਨ ਕੁਮਾਰ
ਨਵੀਂ ਦਿੱਲੀ: ਕੇਂਦਰ ਅਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਦਾ ਹੱਲ ਲੱਭਣ ਅੱਜ ਅੱਠਵੇਂ ਗੇੜ ਦੀ ਮੀਟਿੰਗ ਦੁਪਹਿਰ ਦੋ ਵਜੇ ਦਿੱਲੀ ਦੀ ਵਿਗਿਆਨ ਭਵਨ 'ਚ ਹੋਏਗੀ।ਇਸ ਮੀਟਿੰਗ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਪੰਜਾਬ ਭਾਜਪਾ ਲੀਡਰ ਸੁਰਜੀਤ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ।

ਸੁਰਜੀਤ ਕੁਮਾਰ ਜਿਆਣੀ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ, "ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਗੱਲ ਬਾਤ ਕੀਤੀ।ਪੰਜਾਬ 'ਚ ਭਾਜਪਾ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਅਮਿਤ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਠੀਕ ਕੀਤੀ ਜਾਵੇ।"

ਜਿਆਣੀ ਨੇ ਅੱਗੇ ਕਿਹਾ, "ਭਾਜਪਾ ਲੀਡਰ ਅਜੇ ਤਕ ਸਹਿਣਸ਼ੀਲ ਹਨ ਇਸ ਕਾਰਨ ਪੰਜਾਬ 'ਚ ਸਥਿਤੀ ਵਿਗੜੀ ਨਹੀਂ।ਕਿਸਾਨ ਸੰਗਠਨ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਿਸਾਨ ਲੀਡਰਸ਼ਿਪ ਤੋਂ ਵਾਂਝੇ ਹੋ ਗਏ ਹਨ।ਜਿਆਣੀ ਨੇ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਦੀ ਨੀਅਤ ਸਾਫ ਹੋਵੇ ਤਾਂ ਇਸ ਅੰਦੋਲਨ ਦਾ ਹੱਲ ਅੱਧੇ ਘੰਟੇ ਵਿੱਚ ਨਿਕਲ ਸਕਦਾ ਹੈ।"

ਉਨ੍ਹਾਂ ਇਹ ਵੀ ਕਿਹਾ, "ਕੁਝ ਲੋਕ ਕਿਸਾਨਾਂ ਦੇ ਨਾਮ ਤੇ ਰਾਜਨੀਤਿਕ ਰੋਟੀਆਂ ਸੇਕ ਰਹੇ ਹਨ।ਸਰਕਾਰ ਪਹਿਲਾਂ ਹੀ ਕਿਸਾਨਾਂ ਦੀਆਂ ਮੰਗਾ ਮੰਨ੍ਹ ਚੁੱਕੀ ਹੈ।ਜਦੋਂ ਤੱਕ ਕਿਸਾਨ ਸੰਗਠਨਾਂ ਦੀ ਨਿਅਤ ਸਾਫ ਨਹੀਂ ਹੁੰਦੀ ਇਸ ਅੰਦੋਲਨ ਦਾ ਹੱਲ ਨਹੀਂ ਨਿਕਲ ਸੱਕਦਾ।ਕੁਝ ਤਾਕਤਾਂ ਕਿਸਾਨਾਂ ਦੇ ਨਾਮ ਤੇ ਅਤੇ ਧਰਮ ਦੇ ਨਾਮ ਤੇ ਪਾੜ ਪਾਉਣਾ ਚਾਹੁੰਦੀਆਂ ਹਨ।