India Pak Raw: ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁਬਈ ਨਾਲ ਵਪਾਰਕ ਸਮਝੌਤਾ ਕੀਤਾ ਹੋਇਆ ਹੈ ਜੇਕਰ ਅਸੀਂ ਜ਼ਿਆਦਾ ਮੁਨਾਫ਼ੇ ਲਈ ਅਟਾਰੀ ਬਾਰਡਰ ਰਾਹੀਂ ਯੂ. ਏ. ਈ. ਨਾਲ ਵਪਾਰ ਕਰਦੇ ਹਾਂ ਤਾਂ ਇਸ ਨੂੰ ਪਾਕਿਸਤਾਨ ਵੀ ਨਹੀਂ ਰੋਕ ਸਕੇਗਾ। 


ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਬਾਰਡਰ ਰਾਹੀਂ ਬੰਦ ਕੀਤਾ ਹੋਇਆ ਵਪਾਰ ਖੁਲ੍ਹਵਾਇਆ ਜਾਵੇਗਾ।  ਉਨ੍ਹਾਂ ਕਿਹਾ ਕਿ ਇੱਕ ਵਾਰ ਵਪਾਰ ਸ਼ੁਰੂ ਹੋ ਗਿਆ ਤਾਂ ਇੱਥੋਂ ਦੇ ਕੁਲੀਆਂ ਨੂੰ ਰੁਜ਼ਗਾਰ ਮਿਲੇਗਾ, ਗੱਡੀਆਂ ਟਰੱਕਾਂ ਅਤੇ ਹੋਰ ਕਾਰੋਬਾਰ ਚੱਲ ਪਵੇਗਾ। ਇੱਥੇ ਖ਼ੁਸ਼ਹਾਲੀ ਆਵੇਗੀ। ਉਹਨਾਂ ਕਿਹਾ ਕਿ ਮੌਜੂਦਾ ਐਮਪੀ ਦੀ ਕੋਈ ਗੱਲ ਨਹੀਂ ਸੁਣਦਾ ਨਾ ਹੀ ਉਹਨੂੰ ਕੋਈ ਸਮਝ ਹੈ ਜੇ ਤੁਸੀਂ ਵਿਕਾਸ ਚਾਹੁੰਦੇ ਹੋ ਤਾਂ ਭਾਜਪਾ ਹੀ ਇੱਕ ਸਮਰੱਥ ਪਾਰਟੀ ਹੈ।


ਸੰਧੂ ਸਮੁੰਦਰੀ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਅਤੇ ਅਟਾਰੀ ਵਿੱਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਨਸ਼ਿਆਂ ਦੀ ਦਵਾਈ ਕੋਈ ਨਹੀਂ ਵੰਡਦਾ, ਪਰ ਨਸ਼ਾ ਵੰਡਿਆ ਜਾ ਰਿਹਾ ਹੈ। ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਵਾਅਦੇ ਤਾਂ ਬਹੁਤ ਕੀਤੇ ਹਨ ਪਰ ਉਹਨਾਂ ’ਤੇ ਅਮਲ ਕਦੀ ਨਹੀਂ ਕੀਤਾ। ਅੱਜ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਅਤੇ ਕਿਸਾਨ ਭਰਾਵਾਂ ਦੀਆਂ ਆਮਦਨੀ ਵਧਾਉਣ ਬਾਰੇ ਸੋਚਣ ਦੀ ਲੋੜ ਹੈ।




ਅਟਾਰੀ ਦਾ ਕੀ ਹਾਲ ਬਣਾ ਦਿੱਤਾ ਗਿਆ ਹੈ? ਇਸ ਬਾਰੇ ਸਾਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਕਰਨਾ ਚਾਹੀਦਾ ਹੈ। ਇਥੇ ਕੋਈ ਇੰਡਸਟਰੀ ਨਹੀਂ ਲੱਗੀ, ਅਟਾਰੀ ਦੀ ਜੋ ਸ਼ਾਨ ਪਹਿਲਾਂ ਸੀ ਉਹ ਮੁੜ ਲਿਆਉਣਾ ਹੋਵੇਗਾ। ਅਸੀਂ ਅੰਮ੍ਰਿਤਸਰ ਅਤੇ ਅਟਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਵਾਂਗੇ।


ਅੰਮ੍ਰਿਤਸਰ ਵਿੱਚ ਜੋ ਲੱਖਾਂ ਲੋਕ ਸ੍ਰੀ ਦਰਬਾਰ ਸਾਹਿਬ ਦਰਸ਼ਨ ਲਈ ਆਉਂਦੇ ਹਨ, ਉਹ ਅਟਾਰੀ ਵੀ ਆਉਂਦੇ ਹਨ। ਅਟਾਰੀ ਵਿੱਚ ਕੋਈ ਚੰਗਾ ਹੋਟਲ ਨਹੀਂ, ਮੈਂ ਇੱਥੇ ਵਿਵਸਥਾ ਕਰਾਂਗਾ ਕਿ ਲੋਕ ਇੱਥੇ ਆ ਕੇ ਰਹਿਣ ਜਿਸ ਨਾਲ ਕਾਰੋਬਾਰ ’ਚ ਵਾਧਾ ਹੋਵੇਗਾ।


 



 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l