Amit Shah ਦੀ ਮੋਗਾ ਰੈਲੀ ਦੀ ਤਿਆਰੀ 'ਚ ਜੁਟੀ ਭਾਜਪਾ , ਸੁਨੀਲ ਜਾਖੜ ਨੇ ਕਾਂਗਰਸ ਅਤੇ 'ਆਪ' 'ਤੇ ਸਾਧਿਆ ਨਿਸ਼ਾਨਾ
Amit Shah Moga Rally : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ 'ਚ ਹੋਣ ਵਾਲੀ ਰੈਲੀ ਲਈ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ ਹੈ। ਅਮਿਤ ਸ਼ਾਹ ਦੀ ਬਦਲਾਅ ਰੈਲੀ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ

Amit Shah Moga Rally : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ 'ਚ ਹੋਣ ਵਾਲੀ ਰੈਲੀ ਲਈ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ ਹੈ। ਪੰਜਾਬ ਵਿੱਚ ਅਮਿਤ ਸ਼ਾਹ ਦੀ ਬਦਲਾਅ ਰੈਲੀ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹਰ ਜ਼ਿਲ੍ਹੇ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। ਜਾਖੜ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਦੋ ਵੱਡੀਆਂ ਮੀਟਿੰਗਾਂ ਕੀਤੀਆਂ।
ਜਾਖੜ ਨੇ ਪਹਿਲਾਂ ਲੁਧਿਆਣਾ ਦਿਹਾਤੀ ਵਿੱਚ ਇੱਕ ਮੀਟਿੰਗ ਕੀਤੀ ਅਤੇ ਵਰਕਰਾਂ ਨੂੰ ਕਿਹਾ ਕਿ ਮੋਗਾ ਰੈਲੀ 'ਚ ਜ਼ਰੂਰ ਜਾਓ ਅਤੇ ਇਹ ਸੋਚ ਕੇ ਜ਼ਰੂਰ ਜਾਓ ਕਿ ਦੇਸ਼ ਲਈ ਕੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਗਾ ਰੈਲੀ ਤੈਅ ਕਰੇਗੀ ਕਿ ਪੰਜਾਬ ਵਿੱਚ ਬਦਲਾਅ ਹੋਣਾ ਹੈ।
ਨੌਕਰੀਆਂ ਦੇ ਨਾਮ 'ਤੇ ਧੋਖਾ ਦੇ ਰਹੀ ਹੈ ਮਾਨ ਸਰਕਾਰ
ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਨੌਕਰੀਆਂ ਦੇਣ ਦੀ ਗੱਲ ਕਰ ਰਹੀ ਹੈ ,ਉਹ ਸਿਰਫ਼ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੇਵਾਮੁਕਤ ਕਰਮਚਾਰੀਆਂ ਦੀ ਥਾਂ 'ਤੇ ਭਰਤੀ ਕਰ ਦਿੱਤੀ ਤਾਂ ਇਹ ਕੋਈ ਕੋਈ ਨਵੀਂ ਨੌਕਰੀ ਨਹੀਂ ਹੈ; ਇਹ ਸਿਰਫ਼ ਪੁਰਾਣੀ ਜਗ੍ਹਾ ਭਰਨਾ ਹੈ। ਜਾਖੜ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਨਸ਼ਾਖੋਰੀ ਅਤੇ ਗੈਂਗਸਟਰਵਾਦ ਵਧ ਰਿਹਾ ਹੈ।
ਜਾਖੜ ਨੇ ਕਿਹਾ ਕਿ ਕੱਲ੍ਹ 'ਆਪ' ਵਾਲੇ ਵਿਧਾਨ ਸਭਾ ਵਿੱਚ ਬੈਂਡ ਵਜਾ ਕੇ ਗਏ ਅਤੇ ਦਾਅਵਾ ਕੀਤਾ ਕਿ ਕਾਂਗਰਸ ਦਾ ਬੈਂਡ ਬਾਜਾ ਵਜਾਇਆ। ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦਾ ਬੈਂਡ ਵਜਾ ਕੇ ਚਲੇ ਗਏ ਹਨ। ਜਾਖੜ ਨੇ ਰਾਜਾ ਵੜਿੰਗ ਦੇ ਇੱਕ ਬਿਆਨ 'ਤੇ ਚੁਟਕੀ ਲਈ, ਜਿਸ ਵਿੱਚ ਉਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਸੀ ਕਿ ਵੱਡੀ ਕੁਰਸੀ 'ਤੇ ਬੈਠਣ ਲਈ ਗੋਡੇ ਬਦਲਣੇ ਪੈਣਗੇ। ਜਾਖੜ ਨੇ ਕਿਹਾ ਕਿ ਗੋਡੇ ਤਾਂ ਬਦਲੇ ਜਾ ਸਕਦੇ ਹਨ ਪਰ ਜਿਨ੍ਹਾਂ ਦੇ ਦਿਮਾਗ ਬਦਲਣ ਵਾਲੇ ਹਨ ,ਉਨ੍ਹਾਂ ਦੇ ਦਿਮਾਗ ਕੌਣ ਬਦਲੇਗਾ।
ਪੱਗ ਬੰਨ੍ਹਣ ਨਾਲ ਸਰਦਾਰ ਨਹੀਂ ਬਣਦੇ ; ਸਰਦਾਰੀ ਤਾਂ ਕਮਾਉਣੀ ਪੈਂਦੀ ਹੈ
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਕੱਲ੍ਹ ਕੁਝ ਲੋਕ ਪੱਗ ਬੰਨ੍ਹ ਕੇ ਖ਼ੁਦ ਨੂੰ ਸਰਦਾਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਪੰਜਾਬ ਵਿੱਚ ਗੱਲ ਚੱਲ ਰਹੀ ਸੀ ਕਿ ਬਿਨਾਂ ਪੱਗ ਵਾਲਾ ਮੁੱਖ ਮੰਤਰੀ ਨਹੀਂ ਬਣੇਗਾ। ਜਾਖੜ ਨੇ ਕਿਹਾ ਕਿ ਸਿਰਫ਼ ਪੱਗ ਬੰਨ੍ਹਣ ਨਾਲ ਸਰਦਾਰ ਨਹੀਂ ਹੁੰਦੇ; ਸਰਦਾਰੀ ਕਮਾਉਣੀ ਪੈਂਦੀ ਹੈ। ਗੁਰੂ ਮਹਾਰਾਜ ਨੇ ਸਭ ਕੁਝ ਕੁਰਬਾਨ ਕੀਤਾ ,ਓਦੋ ਤੋਂ ਸਰਦਾਰੀ ਮਿਲੀ।
ਰਾਹੁਲ ਗਾਂਧੀ ਬੇਜਤੀ ਕਰ ਰਹੇ ਸਨ, ਇਹ ਤਾੜੀਆਂ ਵਜਾ ਰਹੇ ਸਨ
ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਟੇਜ 'ਤੇ ਕਾਂਗਰਸੀਆਂ ਦੀ ਬੇਜਤੀ ਕੀਤੀ ਅਤੇ ਇਹ ਤਾੜੀਆਂ ਵਜਾ ਰਹੇ ਸਨ। ਇਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਨ੍ਹਾਂ ਦੀ ਬੇਜ਼ਤੀ ਹੋ ਰਹੀ ਹੈ ,ਉਹ ਉਸ 'ਤੇ ਤਾੜੀਆਂ ਵਜਾ ਰਹੇ ਸਨ। ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਦਾ ਰੰਗ ਰਾਜਸਥਾਨ ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੂੰ ਸਵਾਲ ਕਰਨਗੇ ਕਿ ਬੱਸਾਂ ਨੂੰ ਰੰਗ ਕਰਨ ਲਈ ਰਾਜਸਥਾਨ ਕਿਉਂ ਭੇਜ ਰਹੇ ਹਨ।
ਟ੍ਰੈਂਡਿੰਗ ਟੌਪਿਕ






















