ਚੰਡੀਗੜ੍ਹ: ਬੀਜੇਪੀ ਤੇ ਆਮ ਆਦਮੀ ਪਾਰਟੀ ਵਿਚਾਲੇ ਜੰਗ ਤਿੱਖੀ ਹੁੰਦੀ ਜਾ ਰਹੀ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਵਾਲ ਉੱਪਰ ਬੀਜੇਪੀ ਨੇ ਪਲਟਵਾਰ ਕਰਦਿਆਂ ਪੁੱਛਿਆ ਹੈ ਕਿ ਤੁਸੀਂ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜ ਸਭਾ 'ਚ ਭੇਜਿਆ ਹੈ। ਉਨ੍ਹਾਂ ਦਾ ਪੰਜਾਬ ਨਾਲ ਕੀ ਸਬੰਧ ਹੈ? ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਪੰਜਾਬ ਦਾ ਕਿਹੜਾ ਮੁੱਦਾ ਉਠਾਇਆ?



ਦਰਅਸਲ ਕੇਜਰੀਵਾਲ ਨੇ ਸਵਾਲ ਉਠਾਇਆ ਕਿ ਮਹਾਰਾਸ਼ਟਰ ਦੇ @CRPAatil ਗੁਜਰਾਤ ਭਾਜਪਾ ਦੇ ਪ੍ਰਧਾਨ ਹਨ। ਕੀ ਭਾਜਪਾ ਨੂੰ ਪ੍ਰਧਾਨ ਬਣਾਉਣ ਲਈ ਇੱਕ ਵੀ ਗੁਜਰਾਤੀ ਨਹੀਂ ਮਿਲਿਆ? ਲੋਕ ਕਹਿੰਦੇ ਹਨ, ਇਹ ਸਿਰਫ਼ ਪ੍ਰਧਾਨ ਹੀ ਨਹੀਂ, ਇਹ ਗੁਜਰਾਤ ਸਰਕਾਰ ਚਲਾਉਂਦਾ ਹੈ। ਇਹੀ ਅਸਲੀ ਸੀਐਮ ਹੈ। ਇਹ ਗੁਜਰਾਤ ਦੇ ਲੋਕਾਂ ਦਾ ਘੋਰ ਅਪਮਾਨ ਹੈ। ਗੁਜਰਾਤ ਨੂੰ ਗੁਜਰਾਤੀ ਪ੍ਰਧਾਨ ਦਿਓ।





ਇਸ ਦਾ ਜਵਾਬ ਦਿੰਦਿਆਂ ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ਼੍ਰੀਮਾਨ @ਅਰਵਿੰਦ ਕੇਜਰੀਵਾਲ ਜੀ। @CRPAatil ਗੁਜਰਾਤ ਦੀ ਧਰਤੀ ਨਾਲ ਜੁੜੇ ਹਨ। 2019 ਦੀਆਂ ਚੋਣਾਂ 6.9 ਲੱਖ ਦੇ ਰਿਕਾਰਡ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਪਲਟਵਾਰ ਕਰਦਿਆਂ ਪੁੱਛਿਆ ਹੈ ਕਿ ਤੁਸੀਂ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜ ਸਭਾ 'ਚ ਭੇਜਿਆ ਹੈ। ਉਨ੍ਹਾਂ ਦਾ ਪੰਜਾਬ ਨਾਲ ਕੀ ਸਬੰਧ ਹੈ? ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਪੰਜਾਬ ਦਾ ਕਿਹੜਾ ਮੁੱਦਾ ਉਠਾਇਆ?