ਚੰਡੀਗੜ੍ਹ : ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਚੋਣਾਂ ਵਿੱਚ ਸਾਡਾ ਗੱਠਜੋੜ ਹੈ , ਉਸ ਵਿੱਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਏਗੀ।  ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਭਾਜਪਾ ਦੀ ਸੂਚੀ ਲਈ ਕੇਂਦਰੀ ਸੰਸਦੀ ਬੋਰਡ ਬੈਠੇਗਾ ਅਤੇ ਸੂਚੀ 'ਤੇ ਅੰਤਿਮ ਮੋਹਰ ਲਗਾਈ ਜਾਵੇਗੀ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਸੀਟ ਵੰਡ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।


 

ਕਾਂਗਰਸ ਦੀ ਸੂਚੀ 'ਚ ਭ੍ਰਿਸ਼ਟਾਚਾਰ ਦੇ ਆਰੋਪ ਲਗਾਉਣ ਵਾਲੇ ਲੋਕਾਂ ਨੂੰ ਟਿਕਟਾਂ ਦੇਣ 'ਤੇ ਹਰਜੀਤ ਗਰੇਵਾਲ ਨੇ ਕਿਹਾ ਕਿ ਚੰਗੀ ਗੱਲ ਹੈ ,ਅਜਿਹੇ ਲੋਕਾਂ ਨੂੰ ਲੈ ਕੇ ਆਏਗੇ ਤਾਂ ਹੀ ਕਾਂਗਰਸ ਕਾਮਯਾਬ ਹੋਵੇਗੀ। ਚੋਣ ਕਮਿਸ਼ਨ ਵੱਲੋਂ ਰੈਲੀ ਬੰਦ ਕਰਨ 'ਤੇ ਗਰੇਵਾਲ ਨੇ ਕਿਹਾ ਕਿ ਭਾਜਪਾ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ, ਮਾਈਕ੍ਰੋ ਮੈਨੇਜਮੈਂਟ ਹਮਾਰੀ ਹੈ। ਅਸੀਂ ਪਹਿਲਾਂ ਹੀ ਡਿਜੀਟਲ ਰੈਲੀ ਚਲਾ ਰਹੇ ਹਾਂ। ਇਹ ਸਾਡੇ ਲਈ ਵਰਦਾਨ ਹੈ ਕਿ ਰੈਲੀ ਸਰੀਰਕ ਤੌਰ 'ਤੇ ਨਹੀਂ ਹੋ ਰਹੀ।

 

ਇਸ ਦੇ ਇਲਾਵਾ ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਅੱਜ ਸਾਡੀ ਮੀਟਿੰਗ ਹੋਈ ਹੈ। ਇੱਕ ਹੋਰ ਮੀਟਿੰਗ ਦੀ ਪ੍ਰਧਾਨਗੀ ਜੇਪੀ ਨੱਡਾ ਕਰਨਗੇ। ਉਸ ਵਿੱਚ ਉਮੀਦਵਾਰਾਂ ਦੀ ਸੂਚੀ ਤੈਅ ਕੀਤੀ ਜਾਵੇਗੀ। ਭਾਜਪਾ ਦੇ ਸੀਐਮ ਚਿਹਰੇ ਨੂੰ ਲੈ ਕੇ ਰਾਣਾ ਸੋਢੀ ਨੇ ਕਿਹਾ ਕਿ ਅਸੀਂ ਨਰਿੰਦਰ ਮੋਦੀ ਜੀ ਦੇ ਨਾਂ 'ਤੇ ਚੋਣ ਦਾ ਸੰਦੇਸ਼ ਦਿੰਦੇ ਹਾਂ। ਇਹ ਸਾਡਾ ਮੈਨੀਫੈਸਟੋ ਹੈ  ਅਤੇ ਉਸ ਦੇ ਨਾਂ 'ਤੇ ਹੀ ਪੰਜਾਬ ਦੇ ਲੋਕਾਂ ਨਾਲ ਵਚਨਬੱਧਤਾ ਹੋਵੇਗੀ।  ਕਾਂਗਰਸ ਜੋ ਮਰਜ਼ੀ ਲਿਸਟ ਜਾਰੀ ਕਰ ਲਵੇ , 10 ਮਾਰਚ ਨੂੰ ਲੋਕਾਂ ਨੇ ਨਤੀਜਾ ਦੇਣਾ ਹੈ ਅਤੇ ਤੁਸੀਂ ਦੇਖ ਲੈਣਾ 10 ਮਾਰਚ ਨੂੰ ਕੀ ਹੋਵੇਗਾ।

 


ਇਹ ਵੀ ਪੜ੍ਹੋ : ਦਿਲ ਨੂੰ ਛੂਹ ਲੈਣ ਵਾਲੀ Love story ! ਪਤਨੀ ਦੀ ਆਖਰੀ ਇੱਛਾ ਪੂਰੀ ਕਰਨ ਲਈ ਡਾਕਟਰ ਨੇ ਦਾਨ ਕਰ ਦਿੱਤੀ 5 ਕਰੋੜ ਦੀ ਜਾਇਦਾਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490