Lok Sabha Elections-  ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਮੁੱਲਾਂਪੁਰ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ, ਜਿਸ ਦੌਰਾਨ ਵੱਖ-ਵੱਖ ਆਗੂ ਕੁਲਵਿੰਦਰ ਸਿੰਘ ਗੁੜੇ ਸਾਬਕਾ ਬਲਾਕ ਸੰਮਤੀ ਮੈਂਬਰ, ਬਲਰਾਜ ਸਿੰਘ, ਅੰਮ੍ਰਿਤਪਾਲ ਸਿੰਘ, ਜੱਸੀ ਸਿੱਧੂ, ਪ੍ਰਿਤਪਾਲ ਗੁੜੇ, ਸਤਪਾਲ ਸਿੱਧਵਾਂ, ਜਸ਼ਨਜੋਤ ਸਿੱਧਵਾਂ ਭਾਜਪਾ ‘ਚ ਸ਼ਾਮਲ ਹੋਏ।


 ਇਸ ਮੌਕੇ ਉਹਨਾਂ ਨਾਲ ਮੇਜਰ ਸਿੰਘ ਦੇਤਵਾਲ,  ਕਰਨਲ ਇੰਡਰਪਾਲ ਸਿੰਘ, ਨਿਰਮਲ ਧਾਲੀਵਾਲ, ਮਨਜੀਤ ਸਿੰਘ, ਕਿਰਪਾਲ ਸਿੰਘ, ਖੇਮ ਰਾਮ ਚੌਧਰੀ, ਲਖਵਿੰਦਰ ਸਿੰਘ, ਜਸਕਿਰਤ ਸਿੰਘ ਸੇਖੋਂ, ਕਰਨ ਵੜਿੰਗ, ਹੇਮਰਾਜ ਅਗਰਵਾਲ, ਆਦਿ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ। 


ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਲੁਧਿਆਣਾ ਦੇ ਲੋਕ ਮੇਰੇ ਆਪਣੇ ਲੋਕ ਹਨ, ਇਹੀ ਕਾਰਨ ਹੈ ਪਿੰਡਾਂ ਦੇ ਪਿੰਡ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅੱਜ ਭਾਜਪਾ ਦੇ ਸਮਰਥਨ ‘ਚ ਆਏ ਹਨ, ਇਹੀ ਮੇਰੀ ਤਾਕਤ ਹਨ। 


ਉਹਨਾਂ ਕਿਹਾ ਕਿ ਅੱਜ ਇਕ ਗੱਲ੍ਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਤੇ ਪੰਜਾਬ ‘ਚ ਪਹਿਲੀ ਵਾਰ ਭਾਜਪਾ ਵੱਡੀ ਚੋਣ ਇਕੱਲਿਆਂ ਲੜ ਰਹੀ ਹੈ ਤੇ ਪੰਜਾਬੀਆਂ ਦੇ ਪਿਆਰ ਸਦਕਾ ਪੰਜਾਬ ‘ਚ ਭਾਜਪਾ ਸ਼ਾਨ ਨਾਲ ਜਿੱਤੇਗੀ। 


ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦਾ ਹਰ ਇਕ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਸਾਨੂੰ ਪੰਜਾਬ ਦੀ ਬਿਹਤਰੀ ਲਈ ਕੇਂਦਰ ‘ਚ ਹਿੱਸੇਦਾਰ ਬਣਨਾ ਹੀ ਪਵੇਗਾ ਤਾਂ ਹੀ ਸੂਬੇ ਦੀ ਖਾਸਕਰ ਲੁਧਿਆਣਾ ਤਰੱਕੀ ਸੰਭਵ ਹੈ।


ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਭਾਜਪਾ ਦੇ ਹੱਥ ਮਜ਼ਬੂਤ ਕਰੀਏ। ਇਸ ਮੌਕੇ ਮਨਜੀਤ ਸਿੰਘ, ਸ਼ੀਰਾ ਮੁੱਲਾਂਪੁਰ, ਗੁਰਦੇਵ ਸਿੰਘ ਧਾਲੀਵਾਲ, ਸੇਖੋਂ ਈਸੇਵਾਲ, ਜਸਵੀਰ ਟੂਸੇ, ਲਾਲ ਸਿੰਘ ਬੀਰਮੀ,  ਬਲਰਾਜ ਸਿੰਘ, ਸੰਜੀਵ ਢੱਟ, ਨੀਰਜ ਚੋਪੜਾ, ਸਵਰੂਪ ਸਿੰਘ ਆਦਿ ਹਾਜ਼ਰ ਸਨ।


 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।