ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚਕਾਰ, ਬੀਜੇਪੀ ਨੇਤਾਵਾਂ ਨੇ ਸ਼ਨੀਵਾਰ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਤੋਂ ਪਾਣੀ ਹਾਸਲ ਕਰਨ ਲਈ ਧਰਨਾ ਦਿੱਤਾ। ਕਿਸਾਨ ਜਥੇਬੰਦੀਆਂ ਨੇ ਜਗ੍ਹਾ-ਜਗ੍ਹਾ ਜਾ ਕੇ ਇਸ ਦਾ ਵਿਰੋਧ ਕੀਤਾ। ਕਈ ਜ਼ਿਲ੍ਹਿਆਂ ਵਿਚ, ਟਕਰਾਅ ਦੀ ਸਥਿਤੀ ਵੀ ਬਣ ਗਈ। ਸ਼ਨੀਵਾਰ ਨੂੰ ਫਤਿਹਾਬਾਦ ਵਿੱਚ ਭਾਜਪਾ ਦਾ ਪ੍ਰੋਗਰਾਮ, ਵਿਰੋਧ ਪ੍ਰਦਰਸ਼ਨ ਕਰਕੇ ਦੋ ਘੰਟੇ ਵੀ ਨਹੀਂ ਟਿਕ ਪਾਇਆ। ਕਿਸਾਨ 15 ਮਿੰਟਾਂ ਦੇ ਅੰਦਰ ਅੰਦਰ ਬੈਰੀਕੇਡ ਖਿੰਡਾ ਕੇ ਮੌਕੇ 'ਤੇ ਪਹੁੰਚ ਗਏ।
ਪੁਲਿਸ ਸੁਰੱਖਿਆ ਦੇ ਬਾਵਜੂਦ, ਕਿਸਾਨਾਂ ਨੇ ਉਸ ਸਥਾਨ ਦੇ ਟੈਂਟਾਂ ਨੂੰ ਉਖਾੜ ਕੇ ਸਟੇਜ 'ਤੇ ਕਬਜ਼ਾ ਕਰ ਲਿਆ। ਐਸਪੀ ਰਾਜੇਸ਼ ਕੁਮਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ ਨੇ ਮੁਸ਼ਕਲ ਨਾਲ ਹੋਰਨਾਂ ਨੇਤਾਵਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਜ਼ਿਲ੍ਹਾ ਦਫ਼ਤਰ ਵਿੱਚ ਹੀ ਮਰਨ ਵਰਤ ਰੱਖਿਆ।
ਇਸ ਦੇ ਨਾਲ ਹੀ ਕੁਰੂਕਸ਼ੇਤਰ 'ਚ ਮਰਨ ਵਰਤ ਤੋਂ ਪਹਿਲਾਂ ਸੰਸਦ ਮੈਂਬਰ ਨਯਾਬ ਸੈਣੀ ਦਾ ਪ੍ਰਸ਼ਾਦ ਗ੍ਰਹਿਣ ਕਰਨਾ ਵੀ ਚਰਚਾ ਵਿੱਚ ਰਿਹਾ। ਸੈਣੀ ਗੀਤਾ ਹਫਤੇ ਦੇ ਸ਼ੁਭ ਆਰੰਭ ਮੌਕੇ ਵਿਧਾਇਕ ਸੁਭਾਸ਼ ਸੁਧਾ ਨਾਲ ਗੀਤਾ ਗਿਆਨ ਸੰਸਥਾ ਪਹੁੰਚੀ ਸੀ। ਜਿਥੇ ਸੰਸਦ ਮੈਂਬਰ ਨੇ ਸੰਸਥਾ ਦੁਆਰਾ ਦਿੱਤਾ ਪ੍ਰਸਾਦ ਪ੍ਰਾਪਤ ਕੀਤਾ। ਵਿਰੋਧੀ ਧਿਰ ਨੇ ਇਸ ‘ਤੇ ਨਿਸ਼ਾਨਾ ਸਾਧਿਆ। ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਭਾਜਪਾ ਦਾ ਵਰਤ ਸਿਰਫ਼ ਇੱਕ ਡਰਾਮਾ ਸੀ।
ਕਿਸਾਨਾਂ ਦੇ ਨੁਮਾਇੰਦੇ ਰੈਡ ਸਕੁਏਰ ਗਰਾਉਂਡ ਵਿੱਚ ਭਾਜਪਾ ਦੇ ਸਥਾਨ ਨੇੜੇ ਸੜਕ ਦੇ ਦੂਜੇ ਪਾਸੇ ਪ੍ਰਦਰਸ਼ਨ ਕਰਦੇ ਰਹੇ। ਕੁਝ ਨੌਜਵਾਨ ਸਵੇਰੇ ਕਾਲੇ ਝੰਡੇ ਲੈ ਕੇ ਪ੍ਰੋਗਰਾਮ ਵਿਚ ਦਾਖਲ ਹੋਏ ਤੇ ਪੁਲਿਸ ਨੇ ਉਨ੍ਹਾਂ ਨੂੰ ਖਿੰਡਾ ਕੇ ਪਹਿਰਾ ਸਖ਼ਤ ਕਰ ਦਿੱਤਾ।
ਯਮੁਨਾਨਗਰ: ਕਿਸਾਨ, ਵਰਤ ਦੇ ਪ੍ਰੋਗਰਾਮ ਦੇ ਵਿਰੋਧ ਵਿੱਚ ਛੋਟੇ ਸਕੱਤਰੇਤ ਦੇ ਸਾਹਮਣੇ ਮੰਡੀ ਗੇਟ ਕਾਲੇ ਝੰਡੇ ਲੈ ਕੇ ਪਹੁੰਚ ਗਏ। ਇਸ ਸਬੰਧੀ ਪੁਲੀਸ ਨਾਲ ਉਨ੍ਹਾਂ ਦੀ ਧੱਕਾ ਮੁੱਕੀ ਵੀ ਹੋਈ। ਕਿਸਾਨਾਂ ਨੇ ਡੇਢ ਘੰਟੇ ਤਕ ਸੜਕ ਜਾਮ ਰੱਖੀ।
ਚਰਖੀ ਦਾਦਰੀ: ਕਿਸਾਨ ਰੋਜ਼ ਗਾਰਡਨ ਦੀ ਕੰਧ ਢਾਹ ਕੇ ਪਹੁੰਚ ਗਏ, ਉਨ੍ਹਾਂ ਨੇ ਰੋਜ਼ ਗਾਰਡਨ ਦੇ ਮੁੱਖ ਗੇਟ ’ਤੇ ਕਰੀਬ ਢਾਈ ਘੰਟੇ ਤਕ ਹੰਗਾਮਾ ਕੀਤਾ। ਪੁਲਿਸ ਨੇ ਅੰਦਰ ਨਾ ਆਉਣ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਦੇ ਲੋਕ ਧਰਨੇ 'ਤੇ ਬੈਠ ਗਏ।
ਕੁਰੂਕਸ਼ੇਤਰ: ਕੁਝ ਕਿਸਾਨ ਬੀਕੇਯੂ ਦੇ ਬੈਨਰ ਹੇਠ ਛੋਟੇ ਸਕੱਤਰੇਤ ਵਿਚ ਵਰਤ ਰੱਖਣ ਵਾਲੇ ਸਥਾਨ ਤੇ ਆਏ ਸਨ।ਕਿਸਾਨਾਂ ਨੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਈ ਘੰਟਿਆਂ ਤਕ ਤਣਾਅ ਬਣਿਆ ਰਿਹਾ।
ਰੋਹਤਕ: ਨੌਜਵਾਨ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਤੇ ਨਾਅਰੇਬਾਜ਼ੀ ਕੀਤੀ।
ਸਿਰਸਾ: ਰਾਣੀਆਂ ਵਿੱਚ ਬੈਠੇ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਤੇ ਨਾਅਰੇਬਾਜ਼ੀ ਕੀਤੀ। ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਭਾਜਪਾ ਆਗੂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ।
ਇਸ ਮੌਕੇ ਸੀਐਮ ਮਨੋਹਰ ਲਾਲ ਨੇ ਕਿਹਾ, “ਐਸਵਾਈਐਲ ਮੁੱਦਾ ਬਹੁਤ ਪੁਰਾਣਾ ਹੈ। ਅੰਦੋਲਨ ਵਿੱਚ ਸ਼ਾਮਲ ਪੰਜਾਬ ਦੇ ਕਿਸਾਨਾਂ ਨੂੰ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਹਰਿਆਣਾ ਦੇ ਕਿਸਾਨ ਨੂੰ ਅੱਜ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਪੰਜਾਬ ਵਿਚ ਕਈ ਥਾਵਾਂ 'ਤੇ ਪਾਣੀ ਆ ਗਿਆ ਹੈ। ਸਾਡੀ ਮੰਗ ਹੈ ਕਿ ਐਸਵਾਈਐਲ ਨਹਿਰ ਦੀ ਖੁਦਾਈ ਨੂੰ ਯਕੀਨੀ ਬਣਾਇਆ ਜਾਵੇ।”
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਗੱਲਬਾਤ ਰਾਹੀਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਦੋ ਦਿਨਾਂ ਵਿੱਚ, ਗੱਲਬਾਤ ਰਾਹੀਂ ਹੱਲ ਕੱਢ ਲਿਆ ਜਾਵੇਗਾ।
Election Results 2024
(Source: ECI/ABP News/ABP Majha)
ਕਿਸਾਨ ਅੰਦੋਲਨ 'ਚ ਪਾੜ ਪਾਉਣ ਲਈ ਬੀਜੇਪੀ ਨੇ ਚੱਲੀ ਨਵੀਂ ਚਾਲ, ਕਿਸਾਨਾਂ ਨੇ ਟੈਂਟ ਉਖਾੜ ਕੇ ਮੰਚ 'ਤੇ ਕੀਤਾ ਕਬਜ਼ਾ
ਏਬੀਪੀ ਸਾਂਝਾ
Updated at:
20 Dec 2020 02:26 PM (IST)
ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚਕਾਰ, ਬੀਜੇਪੀ ਨੇਤਾਵਾਂ ਨੇ ਸ਼ਨੀਵਾਰ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਤੋਂ ਪਾਣੀ ਹਾਸਲ ਕਰਨ ਲਈ ਧਰਨਾ ਦਿੱਤਾ।
- - - - - - - - - Advertisement - - - - - - - - -