ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਲਗਾਤਾਰ ਤੀਜੀ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਨ੍ਹਾਂ ਨਤੀਜਿਆਂ ਨੇ ਹਰਿਆਣਾ ਸਬੰਧੀ ਸਾਰੇ ਐਗਜ਼ਿਟ ਪੋਲ ਵੀ ਗ਼ਲਤ ਸਾਬਤ ਕਰ ਦਿੱਤੇ। ਇਸ ਨਤੀਜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ EVM ਵਿੱਚ ਗੜਬੜੀ ਵੱਲ ਇਸ਼ਾਰਾ ਕੀਤਾ ਹੈ।



ਸਿਮਰਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,. ਜਦੋ ਇਸ ਸਮੇ ਕੇਵਲ ਹਰਿਆਣਾ ਜਾਂ ਜੰਮੂ-ਕਸਮੀਰ ਵਿੱਚ ਹੀ ਨਹੀ ਪਰ ਇੰਡੀਆਂ ਵਿਚ ਮੁਤੱਸਵੀ ਬੀਜੇਪੀ-ਆਰ.ਐਸ.ਐਸ ਵਿਰੁੱਧ ਰੁਝਾਨ ਚੱਲ ਰਿਹਾ ਹੈ, ਪਰ ਫਿਰ ਵੀ ਹਰਿਆਣੇ ਵਿਚ ਬੀਜੇਪੀ ਦੀ ਹੋਈ ਜਿੱਤ ਨੇ ਇਥੋ ਦੇ ਨਿਵਾਸੀਆ ਵਿਚ ਇਹ ਸ਼ੰਕਾ ਪ੍ਰਬਲ ਕਰ ਦਿੱਤੀ ਹੈ ਕਿ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੁਕਮਰਾਨਾਂ ਵੱਲੋ ਅਵੱਸ ਦੁਰਵਰਤੋ ਕੀਤੀ ਗਈ ਹੈ।






ਮਾਨ ਨੇ ਕਿਹਾ ਕਿ ਹਰਿਆਣੇ ਦੀ ਚੋਣ ਦੇ ਨਤੀਜੇ ਲੋਕਾਂ ਦੇ ਰੁਝਾਨ ਦੇ ਉਲਟ ਆ ਜਾਣ ਪਿੱਛੇ ਈਵੀਐਮ ਮਸ਼ੀਨਾਂ ਵਿੱਚ ਗੜਬੜੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।



ਜਸ਼ਨ ਮਨਾਉਣ ਲਈ ਭਾਜਪਾ ਦੇ ਦਫ਼ਤਰ ਆ ਰਹੇ ਨੇ ਨਰਿੰਦਰ ਮੋਦੀ


ਜ਼ਿਕਰ ਕਰ ਦਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ। ਇਸ ਜਿੱਤ ਦਾ ਜਸ਼ਨ ਮਨਾਉਣ ਦਾ ਸਿਲਸਿਲਾ ਪਾਰਟੀ ਦੇ ਦਿੱਲੀ ਦਫ਼ਤਰ ਵਿੱਚ ਸ਼ੁਰੂ ਹੋ ਗਿਆ ਹੈ। ਪਾਰਟੀ ਹਾਈਕਮਾਂਡ ਵੀ ਇਸ ਖਾਸ ਮੌਕੇ ਨੂੰ ਮਨਾਉਣ ਦੀ ਤਿਆਰੀ ਕਰ ਰਹੀ ਹੈ। ਇਸ ਲੜੀ 'ਚ ਜਿੱਥੇ ਇਕ ਪਾਸੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ 'ਤੇ 100 ਕਿੱਲੋ ਜਲੇਬੀਆਂ ਦਾ ਆਰਡਰ ਦਿੱਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਪਾਰਟੀ ਹੈੱਡਕੁਆਰਟਰ ਪਹੁੰਚ ਸਕਦੇ ਹਨ।