Barnala news: ਬਰਨਾਲਾ ਵਿੱਚ ਬੀਕੇਯੂ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਦੇ ਅਗਲੇ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।


ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਅੱਜ ਸੂਬਾ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਹੋਰ ਵੀ ਕਈ ਮੁੱਦਿਆਂ ਦਾ ਫੈਸਲਾ ਕੀਤਾ ਗਿਆ।


ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦਾ ਇਕੱਠ ਕਰਕੇ ਮਹਿਲਾ ਦਿਵਸ ਮਨਾਇਆ ਜਾਵੇਗਾ।ਉਗਰਾਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 14 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੀ ਮਹਾਰੈਲੀ ਬਾਰੇ ਵੀ ਚਰਚਾ ਕੀਤੀ ਹੈ। ਉਸ ਰੈਲੀ ਵਿੱਚ ਜਾਣ ਦੇ ਪ੍ਰਬੰਧਾਂ ਅਤੇ ਸਾਧਨਾਂ ਬਾਰੇ ਚਰਚਾ ਕੀਤੀ ਗਈ।


ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਕਿਸਾਨ ਜਥੇਬੰਦੀ ਨੇ ਪੱਕਾ ਮੋਰਚਾ ਲਾਉਣਾ ਹੁੰਦਾ ਹੈ ਤਾਂ ਜਥੇਬੰਦੀ ਨੂੰ ਟਰੈਕਟਰ ਟਰਾਲੀ ਅਤੇ ਰਾਸ਼ਨ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ, ਪਰ ਹੁਣ ਇਹ ਸਿਰਫ਼ ਇੱਕ ਦਿਨ ਦਾ ਪ੍ਰੋਗਰਾਮ ਹੈ।


ਇਹ ਵੀ ਪੜ੍ਹੋ: Punjab news: ਵਿਜੀਲੈਂਸ ਨੇ ਸਿਵਲ ਸਰਜਨ ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਿਆਂ ਕੀਤਾ ਕਾਬੂ


ਇਸ ਕਾਰਨ ਇੱਥੋਂ ਸਿਰਫ਼ 200 ਵਾਹਨਾਂ ਨੂੰ ਹੀ ਜਾਣਾ ਪਵੇਗਾ। ਇਸ ਤਹਿਤ ਉਨ੍ਹਾਂ ਨੇ ਬੱਸਾਂ 'ਚ ਸਫ਼ਰ ਕਰਨ ਦਾ ਪ੍ਰੋਗਰਾਮ ਬਣਾਇਆ ਹੈ, ਕਿਉਂਕਿ ਦਿੱਲੀ ਜਾਣ ਲਈ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਔਰਤਾਂ ਜਾਣਗੀਆਂ, ਇਸ ਲਈ ਰੇਲ 'ਚ ਸਫ਼ਰ ਕਰਨਾ ਸਹੀ ਨਹੀਂ ਹੋਵੇਗਾ।


ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਦਿੱਲੀ ਜਾਣ 'ਤੇ ਪਾਬੰਦੀ ਲਗਾਉਣਾ ਬਹੁਤ ਗ਼ਲਤ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਟਕਰਾਅ ਖ਼ਤਮ ਹੋ ਜਾਂਦਾ ਹੈ ਤਾਂ ਲੋਕਾਂ ਦਾ ਸਾਥ ਘੱਟ ਜਾਂਦਾ ਹੈ। ਹਾਈਕੋਰਟ ਵੱਲੋਂ ਕਿਸਾਨਾਂ 'ਤੇ ਕੀਤੀ ਗਈ ਟਿੱਪਣੀ 'ਚ ਕਿਹਾ ਗਿਆ ਹੈ ਕਿ ਕੁਝ ਲੋਕ ਗੁੰਡਾਗਰਦੀ 'ਚ ਕਰਦੇ ਹਨ ਪਰ ਮੌਜੂਦਾ ਸੰਘਰਸ਼ 'ਚ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਇਕ ਨੌਜਵਾਨ ਦੀ ਜਾਨ ਵੀ ਚਲੀ ਗਈ ਹੈ।


ਸਰਕਾਰ ਵਲੋਂ ਰੋਕਣ ਤੋਂ ਬਾਅਦ ਬਾਅਦ ਕਿਸਾਨ ਜਥੇਬੰਦੀਆਂ ਉਸੇ ਥਾਂ 'ਤੇ ਹੜਤਾਲ 'ਤੇ ਬੈਠ ਗਈਆਂ ਹਨ। ਸਰਕਾਰ ਅਤੇ ਹਾਈਕੋਰਟ ਦੀ ਇਹ ਟਿੱਪਣੀ ਸਹੀ ਨਹੀਂ ਹੈ। ਪੰਜਾਬ ਸਰਕਾਰ ਦੇ ਬਜਟ ਬਾਰੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਲਈ ਹੋਰ ਕੰਮ ਕਰਨ ਦੀ ਲੋੜ ਹੈ।


ਉਨ੍ਹਾਂ ਪੰਜਾਬ ਸਰਕਾਰ ਤੋਂ ਖੇਤੀ ਨੀਤੀ ਬਣਾਉਣ ਦੀ ਮੰਗ ਕੀਤੀ। ਇਸ ਤੋਂ ਬਿਨਾਂ ਖੇਤੀ ਨੂੰ ਲਾਹੇਵੰਦ ਧੰਦਾ ਨਹੀਂ ਬਣਾਇਆ ਜਾ ਸਕਦਾ। ਵਿਧਾਨ ਸਭਾ 'ਚ ਭੁੱਕੀ ਦੀ ਖੇਤੀ ਦੇ ਸਵਾਲ 'ਤੇ ਕਿਸਾਨ ਆਗੂ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ 'ਚ ਪਹਿਲਾਂ ਹੀ ਭੁੱਕੀ ਦੀ ਖੇਤੀ ਹੋ ਰਹੀ ਹੈ, ਉੱਥੇ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ। ਕਿਉਂਕਿ ਇਸ 'ਤੇ ਸਰਕਾਰ ਦਾ ਕੰਟਰੋਲ ਹੈ। ਇਸ ਕਾਰਨ ਜਦੋਂ ਤੱਕ ਖੇਤੀਬਾੜੀ ਲਈ ਕੋਈ ਨੀਤੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਇਹ ਧੰਦਾ ਲਾਹੇਵੰਦ ਨਹੀਂ ਹੋ ਸਕਦਾ।


ਇਹ ਵੀ ਪੜ੍ਹੋ: Russian Army: ਰੂਸ 'ਚ ਜਬਰਨ ਬਣਾਏ ਫ਼ੌਜੀ ਬਣਾਏ ਪੰਜਾਬੀਆਂ ਨੂੰ ਵਾਪਸ ਲਿਆਏਗੀ ਪੰਜਾਬ ਸਰਕਾਰ ! ਰੂਸੀ ਰਾਜਦੂਤ ਨੂੰ ਲਿਖਿਆ ਪੱਤਰ