Blackout: ਅੰਮ੍ਰਿਤਸਰ 'ਚ ਬਲੈਕਆਊਟ ਮਗਰੋਂ ਹੁਣ ਹੁਸ਼ਿਆਰਪੁਰ ਵਿਚ ਵੀ ਬਲੈਕਆਊਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਬਲੈਕਆਊਟ ਇਹਤਿਆਤ ਦੇ ਤੌਰ 'ਤੇ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਵੀ ਬਲੈਕਆਊਟ ਕੀਤਾ ਗਿਆ ਸੀ।
ਇਸ ਦੌਰਾਨ ਅੰਮ੍ਰਿਤਸਰ ਡੀਸੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੁਹਾਨੂੰ ਸਾਇਰਨ ਸੁਣਾਈ ਦੇਵੇਗਾ। ਅਸੀਂ ਚੌਕਸ ਹਾਂ ਅਤੇ ਬਲੈਕਆਊਟ ਸ਼ੁਰੂ ਕਰ ਰਹੇ ਹਾਂ। ਕਿਰਪਾ ਕਰਕੇ ਆਪਣੀਆਂ ਲਾਈਟਾਂ ਬੰਦ ਕਰੋ ਅਤੇ ਆਪਣੀਆਂ ਖਿੜਕੀਆਂ ਤੋਂ ਦੂਰ ਚਲੇ ਜਾਓ। ਸ਼ਾਂਤ ਰਹੋ, ਜਦੋਂ ਬਿਜਲੀ ਸਪਲਾਈ ਬਹਾਲ ਕਰਨ ਲਈ ਤਿਆਰ ਹੋਵਾਂਗੇ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਬਿਲਕੁਲ ਵੀ ਘਬਰਾਓ ਨਾ। ਇਹ ਬਹੁਤ ਸਾਵਧਾਨੀ ਵਜੋਂ ਹੈ।