ਅੰਮ੍ਰਿਤਸਰ: ਸੁੰਦਰ ਨਗਰ ਇਲਾਕੇ ਵਿੱਚ ਅੱਜ ਦੇਰ ਸ਼ਾਮ ਇੱਕ ਨਾਜਾਇਜ਼ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕਾ ਹੋਇਆ ਜਿਸ ਵਿੱਚ ਫੈਕਟਰੀ ਅੰਦਰ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਸਮੇਤ ਦੋ ਗੁਆਂਢੀ ਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਇਸਦੀ ਆਵਾਜ਼ ਦੋ ਕਿਲੋਮੀਟਰ ਦੇ ਇਲਾਕੇ ਤਕ ਸੁਣਾਈ ਦਿੱਤੀ। ਘਟਨਾ ਵਿੱਚ ਆਂਢ-ਗੁਆਂਡ ਦੇ ਚਾਰ ਪੰਜ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਆਪਣੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਮੌਕੇ ’ਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਤੇ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਤੇ ਫੈਕਟਰੀ ਨਾਲ ਲੱਗਦੇ ਘਰ ਵਿੱਚੋਂ ਦੋ ਬਜ਼ੁਰਗਾਂ ਨੂੰ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਆਸ ਪਾਸ ਦੇ ਲੋਕਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਇਸ ਘਰ ਵਿੱਚ ਨਾਜਾਇਜ਼ ਤੌਰ ’ਤੇ ਪਟਾਕਾ ਫੈਕਟਰੀ ਚਲਾਈ ਜਾ ਰਹੀ ਸੀ। ਅੰਮ੍ਰਿਤਸਰ ਪੁਲਿਸ ਅਧਿਕਾਰੀਆਂ ਇਸ ਮਾਮਲੇ ਵਿੱਚ ਖੁੱਲ੍ਹ ਕੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਭਰੋਸਾ ਦਵਾਇਆ ਕਿ ਜੇਕਰ ਕੁਝ ਨਾਜਾਇਜ਼ ਨਿਕਲਿਆ ਹੈ ਤਾਂ ਉਹ ਇਸ ਖਿਲਾਫ ਕਾਰਵਾਈ ਜ਼ਰੂਰ ਕਰਨਗੇ। ਫਿਲਹਾਲ ਪੁਲਿਸ ਨੇ ਲੋਕਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।