BREAKING: ਲੁਧਿਆਣਾ ਦੀ ਅਦਾਲਤ ਵਿੱਚ ਧਮਾਕਾ ਹੋਇਆ ਹੈ। ਅਦਾਲਤ ਦੀ ਤੀਸਰੀ ਮੰਜ਼ਲ 'ਤੇ ਧਮਾਕਾ ਹੋਇਆ ਹੈ। ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਜਣੇ ਜ਼ਖ਼ਮੀ ਹੋਏ ਹਨ। ਇਹ ਧਮਾਕਾ ਕੋਰਟ ਕੰਪਲੈਕਸ ਦੀ ਪੁਰਾਣੀ ਬਿਲਡਿੰਗ ਦੇ ਬਾਥਰੂਮ ਵਿੱਚ ਹੋਇਆ। ਧਮਾਕੇ ਮਗਰੋਂ ਕੰਪਲੈਕਸ ਵਿੱਚ ਭਗਦੜ ਮੱਚ ਗਈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।


ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਲੁਧਿਆਣਾ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਲ 'ਤੇ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਹ ਉੱਚ ਤੀਬਰਤਾ ਦਾ ਧਮਾਕਾ ਹੈ। ਪੁਲਿਸ ਮੁਤਾਬਕ ਕਚਹਿਰੀ ਵਿੱਚ ਰੀਡਰਾਂ ਦੇ ਕਮਰਿਆਂ ਨੇੜੇ ਇੱਕ ਵਾਸ਼ਰੂਮ ਹੈ, ਉੱਥੇ ਧਮਾਕਾ ਹੋਇਆ ਹੈ ਤੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ​ ਗਈ ਹੈ।


 








ਇਹ ਵੀ ਪੜ੍ਹੋ: ਜਦੋਂ ਪਤੰਗ ਨਾਲ ਉੱਡ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904