Moga News: ਮੋਗਾ ਵਿੱਚ ਬੁੱਧਵਾਰ ਨੂੰ ਗੁੱਜਰਾਂ ਤੇ ਪਿੰਡ ਵਾਲਿਆਂ ਵਿਚਾਲੇ ਖੂਬ ਡਾਂਗਾਂ ਚੱਲੀਆਂ। ਇਹ ਹੰਗਾਮਾ ਇੱਕ ਗਾਂ ਨੂੰ ਲੈ ਕੇ ਹੰਗਾਮਾ ਹੋਇਆ। ਦੋਵੇਂ ਧੜਿਆਂ ਨੇ ਇੱਕ-ਦੂਜੇ ਉੱਪਰ ਖੂਬ ਡਾਂਗਾਂ ਵਰ੍ਹਾਈਆਂ। ਇਸ ਦੌਰਾਨ ਇੱਟਾਂ ਤੇ ਪੱਥਰ ਵੀ ਚੱਲੇ। ਇਸ ਝੜਪ ਵਿੱਚ ਕਈ ਲੋਕ ਲਹੂ-ਲੁਹਾਣ ਹੋ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਕਾਫੀ ਮੁਸ਼ੱਕਤ ਨਾਲ ਸਥਿਤੀ ’ਤੇ ਕਾਬੂ ਪਾਇਆ।


ਹਾਸਲ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਤਾਰੇਵਾਲਾ ਨੇੜੇ ਬਿਜਲੀ ਗਰਿੱਡ ਕੋਲ ਗੁੱਜਰਾਂ ਤੇ ਸਥਾਨਕ ਪਿੰਡ ਵਾਸੀਆਂ ਵਿਚਾਲੇ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀ ਗਊਸ਼ਾਲਾ 'ਚ ਛੱਡਣ ਲਈ ਲਾਵਾਰਿਸ ਗਊਆਂ ਦੇ ਝੁੰਡ ਨੂੰ ਫੜਨ ਗਏ ਤਾਂ ਉਨ੍ਹਾਂ 'ਚੋਂ ਇੱਕ ਗਾਂ ਗੁੱਜਰਾਂ ਦੇ ਘਰਾਂ ਅੰਦਰ ਵੜ ਗਈ। ਜਦੋਂ ਪਿੰਡ ਵਾਸੀ ਉਸ ਨੂੰ ਫੜਨ ਗਏ ਤਾਂ ਦੋਵਾਂ ਧੜਿਆਂ ਵਿੱਚ ਝੜਪ ਹੋ ਗਈ।


ਦੋਵੇਂ ਧੜਿਆਂ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਤੇ ਇੱਕ-ਦੂਜੇ ਉੱਪਰ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਡਾਂਗਾਂ ਨਾਲ ਇੱਕ-ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਆਵਾਰਾ ਗਊਆਂ ਦੇ ਝੁੰਡ ਉਨ੍ਹਾਂ ਦੀਆਂ ਫਸਲਾਂ ਨੂੰ ਖਰਾਬ ਕਰਦੇ ਹਨ।


ਜਦੋਂ ਉਨ੍ਹਾਂ ਨੇ ਗਊਸ਼ਾਲਾ ਦੇ ਮਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਗਊਆਂ ਨੂੰ ਫੜ ਕੇ ਉੱਥੇ ਛੱਡਣ ਦੀ ਇਜਾਜ਼ਤ ਦੇ ਦਿੱਤੀ। ਜਦੋਂ ਗਊਸ਼ਾਲਾ ਵਿੱਚ ਲਿਜਾਣ ਲਈ ਗਊਆਂ ਨੂੰ ਫੜਮ ਲੱਗੇ ਤਾਂ ਇੱਕ ਗਾਂ ਗੁੱਜਰਾਂ ਦੇ ਘਰੇ ਚਲੀ ਗਈ। ਇਸ ਦੌਰਾਨ ਮੌਕੇ ’ਤੇ ਪੁੱਜੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਨ ਦੀ ਗੱਲ ਕਹੀ।


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਚੜ੍ਹਿਆ ਸਿਆਸੀ ਪਾਰਾ, ਸੜਕਾਂ 'ਤੇ ਉੱਤਰ ਆਏ 'ਆਪ' ਤੇ ਕਾਂਗਰਸ ਦੇ ਵਰਕਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: IRCTC App: ਚੱਲਦੀ ਟਰੇਨ ਵਿੱਚ ਕਿਹੜੀ ਸੀਟ ਖਾਲੀ? TTE ਨੂੰ ਪੁੱਛੇ ਬਿਨਾਂ ਲਗਾਓ ਪਤਾ, ਜਾਣੋ ਆਸਾਨ ਤਰੀਕਾ