Punjab News: ਫਰੀਦਕੋਟ ਸ਼ਹਿਰ ਤੋਂ 3 ਦਿਨਾਂ ਤੋਂ ਲਾਪਤਾ 7 ਸਾਲਾ ਬੱਚੇ ਦੀ ਲਾਸ਼ ਅੱਜ ਮਿਲੀ ਹੈ। ਇਹ ਲਾਸ਼ ਸੰਜੇ ਨਗਰ ਅਤੇ ਬੀ.ਐਸ.ਐਫ ਹੈੱਡਕੁਆਰਟਰ ਦੇ ਵਿਚਕਾਰ ਬਣੇ ਵਾਟਰ ਵਰਕਸ ਟੈਂਕ ਤੋਂ ਬਰਾਮਦ ਹੋਈ, ਜਿਸ ਦੀ ਖੋਜ ਕੁੱਤਿਆਂ ਦੇ ਦਸਤੇ ਨੇ ਕੀਤੀ। ਬੱਚਾ 3 ਦਿਨ ਪਹਿਲਾਂ ਸ਼ਾਮ 5 ਵਜੇ ਦੇ ਕਰੀਬ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਪੁਲਿਸ ਲਗਾਤਾਰ ਉਸਦੀ ਭਾਲ ਕਰ ਰਹੀ ਸੀ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਬੱਚੇ ਦੀ ਹੱਤਿਆ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ।


ਇਹ ਵੀ ਪੜ੍ਹੋ: ਅਲਫ਼ ਨੰਗਾ ਕਰਕੇ ਤਿੰਨ ਦਿਨ ਕੁੱਟਿਆ ਵਿਅਕਤੀ, ਇਨਸਾਫ਼ ਲਈ ਚੰਨੀ ਕੋਲ ਪੁੱਜਿਆ ਪੀੜਤ, CM ਮਾਨ ਨਾਲ ਦੋਸ਼ੀਆਂ ਦੀ ਸਾਂਝ ?


ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਸੰਦੀਪ ਕੌਰ ਵਾਸੀ ਵਾੜਾ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਫਿਰੋਜ਼ਪੁਰ ਨੇ ਦੱਸਿਆ ਕਿ 3 ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਨੂਰ ਸਿੰਘ ਨਾਲ ਸੰਜੇ ਨਗਰ ਵਿਖੇ ਸ਼ਾਮ 4 ਵਜੇ ਰਿਸ਼ਤੇਦਾਰੀ ਵਿੱਚ ਆਇਆ ਸੀ। ਥੋੜੀ ਦੇਰ ਬਾਅਦ 5 ਵਜੇ ਦੇ ਕਰੀਬ ਬਾਬਾ ਫਰੀਦ ਜੀ ਮੱਥਾ ਟੇਕਣ ਲਈ ਤਿਆਰ ਹੋਏ ਤਾਂ ਗੁਰਨੂਰ ਕਿਤੇ ਨਜ਼ਰ ਨਹੀਂ ਆਇਆ, ਹਰ ਪਾਸੇ ਭਾਲ ਕੀਤੀ, ਪਰ ਉਹ ਨਾ ਮਿਲਿਆ।


ਇਹ ਵੀ ਪੜ੍ਹੋ: Ludhiana News: ਵਿਦੇਸ਼ੀ ਸਿਆਸਤ 'ਚ ਵੀ ਪੰਜਾਬੀਆਂ ਦੀ ਝੰਡੀ, ਪਰਮੀਤ ਸਿੰਘ ਬੋਪਾਰਾਏ ਬਣੇ ਵਿਧਾਇਕ


ਭੁਪਿੰਦਰ ਅਨੁਸਾਰ ਉਸ ਨੇ ਉਸੇ ਦਿਨ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਡੌਗ ਸਕੁਐਡ ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਗੁਰਨੂਰ ਦੇ ਲਾਪਤਾ ਹੋਣ ਸਬੰਧੀ ਐਫਆਈਆਰ ਵੀ ਦਰਜ ਕੀਤੀ ਸੀ ਪਰ ਅੱਜ ਦੁਪਹਿਰ ਗੁਰਨੂਰ ਦੀ ਲਾਸ਼ ਟੈਂਕੀ ਵਿੱਚ ਤੈਰਦੀ ਮਿਲੀ। ਉਨ੍ਹਾਂ ਨੂੰ ਸ਼ੱਕ ਹੈ ਕਿ ਬੇਟੇ ਦਾ ਕਤਲ ਕੀਤਾ ਹੈ। ਅਜਿਹੇ 'ਚ ਉਹ ਪੁਲਿਸ ਤੋਂ ਮੰਗ ਕਰਦੇ ਹਨ ਕਿ ਬੇਟੇ ਦੇ ਕਾਤਲ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।