ਪਟਿਆਲਾ: ਬੀਤੀ 22 ਜੁਲਾਈ ਨੂੰ ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਇੱਕ ਹੀ ਲਾਸ਼ ਨੂੰ ਮਾਪਿਆਂ ਨੇ ਪਛਾਣ ਲਿਆ ਹੈ। ਮਾਪਿਆਂ ਨੇ ਵੱਡੇ ਪੁੱਤਰ ਦੀ ਜਸ਼ਨਦੀਪ ਦੀ ਲਾਸ਼ ਦੀ ਪਛਾਣ ਕਰ ਲਈ ਹੈ। ਇਸੇ ਦੀ ਲਾਸ਼ ਬੀਤੇ ਕੱਲ੍ਹ ਨਹਿਰ ਵਿੱਚੋਂ ਮਿਲੀ ਸੀ।



ਘਨੌਰ ਦੇ ਡੀਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਗੋਤਾਖੋਰਾਂ ਨੂੰ ਭਾਖੜਾ ਦੀ ਨਰਵਾਣਾ ਬਰਾਂਚ ਵਿੱਚੋਂ ਬੱਚੇ ਦੀ ਲਾਸ਼ ਮਿਲੀ ਸੀ। ਖੇੜੀ ਗੰਡਿਆਂ ਤੋਂ ਗੁਆਚੇ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਦੀ ਲਾਸ਼ ਦਿਖਾਈ ਗਈ ਤਾਂ ਮਾਂ ਨੇ ਇਸ ਨੂੰ ਆਪਣੇ ਵੱਡੇ ਪੁੱਤਰ ਜਨਸ਼ਨਦੀਪ ਸਿੰਘ ਵਜੋਂ ਪਛਾਣ ਲਿਆ। ਕੁਝ ਹੀ ਸਮੇਂ ਵਿੱਚ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।

ਹਾਲਾਂਕਿ, ਪਰਿਵਾਰ ਮੁਤਾਬਕ ਉਨ੍ਹਾਂ ਦਾ ਛੋਟਾ ਪੁੱਤਰ ਹਸਨਦੀਪ ਹਾਲੇ ਵੀ ਲਾਪਤਾ ਹੈ। ਪਰ ਪੁਲਿਸ ਦਾ ਤਰਕ ਹੈ ਕਿ ਬੀਤੇ ਹਫ਼ਤੇ ਨਹਿਰ ਵਿੱਚੋਂ ਮਿਲੀ ਲਾਸ਼ ਹਸਨਦੀਪ ਦੀ ਹੋ ਸਕਦੀ ਹੈ। ਹੁਣ ਇਸ ਦਾ ਫੈਸਲਾ ਡੀਐਨਏ ਜਾਂਚ ਰਾਹੀਂ ਹੋ ਸਕਦਾ ਹੈ।