ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਵਿੱਚ ਮੁੜ ਹਿੱਲਜੁਲ ਸ਼ੁਰੂ ਹੋ ਗਈ ਹੈ। ਤਿੱਖੀ ਬਿਆਨਬਾਜ਼ੀ ਮਗਰੋਂ ਅੱਜ ਉੱਪ ਮੁੱਖ ਸੁਖਜਿੰਦਰ ਸਿੰਘ ਰੰਧਾਵਾ ਹਾਈਕਮਾਨ ਨਾਲ ਮੀਟਿੰਗ ਲਈ ਦਿੱਲੀ ਰਵਾਨਾ ਹੋ ਗਏ ਹਨ। ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵੀ ਮੌਜੂਦ ਹਨ।


ਰੰਧਾਵਾ ਨੇ ਕਿਹਾ ਕਿ, "ਅਸੀਂ ਹਾਈ ਕਮਾਂਡ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਾਂ, ਮੇਰੇ ਸੰਗਠਨ ਬਾਰੇ ਕੋਈ ਗੱਲ ਨਹੀਂ ਹੋਈ, ਮੈਂ ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਮਿਲਣ ਆਇਆ ਹਾਂ। ਹਰੀਸ਼ ਚੌਧਰੀ ਪਿਛਲੇ ਸਮੇਂ ਵਿੱਚ ਵੀ ਸਾਡੇ ਇੰਚਾਰਜ ਬਣੇ ਹਨ, ਹਰੀਸ਼ ਰਾਵਤ ਜੀ ਉੱਤਰਾਖੰਡ ਵਿੱਚ ਕੰਮ ਕਰ ਰਹੇ ਹਨ, ਇਸ ਲਈ ਇਹ ਤਬਦੀਲੀ ਆਈ ਹੈ ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।"


ਉਨ੍ਹਾਂ ਕਿਹਾ ਕਿ, "ਕੋਈ ਪੁੱਛਗਿੱਛ ਨਹੀਂ ਮੈਨੂੰ ਪੁੱਛਿਆ ਗਿਆ ਕਿ ਅਰੂਸਾ ਆਲਮ ਇੱਕ ਆਈਐਸਆਈ ਏਜੰਟ ਹੈ, ਕੈਪਟਨ ਸਾਹਿਬ ਦਾ ਨਾਮ ਲਿਆ ਗਿਆ ਮੈਂ ਕਿਹਾ ਜੇ ਕੁਝ ਹੋਇਆ ਤਾਂ ਮੈਂ ਦੱਸਣਾ ਚਾਹਾਂਗਾ ਕਿ ਉਹ ਇੱਕ ਵਿਦੇਸ਼ੀ ਹੈ।"


ਰੰਧਾਵਾ ਨੇ ਕਿਹਾ ਕਿ, "ਬਿਕਰਮ ਮਜੀਠੀਆ ਇਸ ਤੋਂ ਪਹਿਲਾਂ ਵੀ ਹਾਈਕੋਰਟ ਗਏ ਸਨ, ਉਹ ਵਿਰੋਧ ਵਿੱਚ ਹਨ, ਉਨ੍ਹਾਂ ਨੂੰ ਜੋ ਵੀ ਕਹਿਣਾ ਹੈ ਬੋਲਣ ਦਿਓ, ਸੁਖਜਿੰਦਰ ਰੰਧਾਵਾ ਅਜਿਹੀਆਂ ਗੱਲਾਂ ਤੋਂ ਕਦੇ ਨਹੀਂ ਡਰਦੇ।ਅਰੂਸਾ ਆਲਮ ਬਿਕਰਮ ਮਜੀਠੀਆ ਦੀ ਚਾਚੀ ਹੈ।"


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ