Punjab News : ਬਠਿੰਡਾ ਵਿਖੇ ਨੌਜਵਾਨ ਲੜਕਾ ਤੇ ਲੜਕੀ ਮਿਲੇ ਨਸ਼ੇ ਦੀ ਹਾਲਤ ਮਿਲੇ। ਇਸ ਦੌਰਾਨ ਵੱਡੀ ਗਿਣਤੀ 'ਚ ਲੜਕੀ ਕੋਲੋਂ ਸਰਿੰਜ਼ਾ ਵੀ ਬਰਾਮਦ ਹੋਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਇੱਕ ਦਿਨ 'ਚ ਦੋ ਚਿੱਟਾ ਨਸ਼ਾ ਲਾਉਣ ਵਾਲੇ ਮਾਮਲੇ ਸਾਹਮਣੇ ਆਏ, ਇਹ ਮਾਮਲਾ ਬਠਿੰਡਾ ਦਾ ਹੈ ਜਿੱਥੇ ਨਸ਼ੇ ਦੀ ਓਵਰ ਡੋਜ਼ ਕਾਰਨ ਲੜਕਾ ਤੇ ਲੜਕੀ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ।

Continues below advertisement


ਜਿਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਬਰਾਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਜਾਣਕਾਰੀ ਦਿੰਦੇ ਸੰਸਥਾ ਦੇ ਮੈਬਰ ਜਨੇਸ਼ ਜੈਨ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਜਦ ਮੌਕੇ 'ਤੇ ਪੁੱਜੇ ਦੋਵੇਂ ਥੱਲੇ ਮੂਧੇ ਮੂੰਹ ਪਏ ਸੀ ਅਤੇ ਆਸ ਪਾਸ ਦੇ ਲੋਕਾਂ ਨੇ ਪਾਣੀ ਪਾ ਕੇ ਜਦੋਂ  ਉਠਾਇਆ ਤਾਂ ਸਾਡੇ ਵਲੋ ਇਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਕੋਲੋ ਬੇਗ ਮਿਲਿਆ ਬਹੁਤ ਸਾਰੀਆਂ ਸਰਿੰਜ਼ ਬਰਾਮਦ ਹੋਇਆ ਹਨ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਸੰਸਥਾ ਦੇ ਮੈਂਬਰ ਲੈ ਕੇ ਆਏ ਹਨ। ਇਹ ਦੋਵੇਂ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਕੀਤਾ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।