ਚੰਡੀਗੜ੍ਹ : ਡਰੱਗ ਮਾਮਲੇ 'ਚ ਬਿਕਰਮਜੀਤ ਮਜੀਠੀਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮਜੀਠੀਆ ਨੂੰ ਸੈਸ਼ਨ ਕੋਰਟ ਤੋਂ ਰਾਹਤ ਨਹੀਂ ਮਿਲੀ। ਲੰਬੀ ਬਹਿਸ ਤੋਂ ਬਾਅਦ ਜੱਜ ਨੇ ਅਗਾਊਂ ਜ਼ਮਾਨਤ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਡਰੱਗਜ਼ ਮਾਮਲੇ ‘ਚ ਬਿਕਰਮਜੀਤ ਸਿੰਘ ਮਜੀਠੀਆ ‘ਤੇ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਅਗਾਊਂ ਜ਼ਮਾਨਤ ਲਈ ਬਿਕਰਮ ਮਜੀਠੀਆ ਦੇ ਵਕੀਲ ਕੱਲ੍ਹ ਮੋਹਾਲੀ Session ਕੋਰਟ ਪਹੁੰਚੇ ਸੀ।
ਕੱਲ੍ਹ ਬਹਿਸ ਤੋਂ ਬਾਅਦ ਜੱਜ ਨੇ ਫੈਸਲਾ ਸੁਰੱਖਿਅਤ ਰੱਖਣ ਤੋਂ ਬਾਅਦ ਅੱਜ ਦੋਵਾਂ ਧਿਰਾਂ ਨੂੰ ਸਾਰੇ ਦਸਤਾਵੇਜ ਅਦਾਲਤ 'ਚ ਲਿਆਉਣ ਲਈ ਕਿਹਾ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਕਰੀਬ ਸਾਢੇ 3 ਘੰਟੇ ਦੀ ਲੰਬੀ ਬਹਿਸ ਤੋਂ ਬਾਅਦ ਫੈਸਲਾ ਸ਼ਾਮ ਤਕ ਲਈ ਸੁਰੱਖਿਅਤ ਰੱਖਿਆ ਗਿਆ ਸੀ। ਜੱਜ ਨੇ ਸ਼ਾਮ ਨੂੰ ਆਪਣਾ ਫੈਸਲਾ ਸੁਣਾਉਂਦਿਆਂ ਮਜੀਠੀਆ ਦੀ ਅਗਾਊਂ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਹੈ। ਮਜੀਠੀਆ ਹਾਈਕੋਰਟ ਦਾ ਰੁਖ ਕਰ ਸਕਦੇ ਹਨ।


 ਨਸ਼ਾ ਤਸਕਰੀ ਦੇ ਕੇਸ ਖਿਲਾਫ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਜ਼ਮਾਨਤ ਲਈ ਅਦਾਲਤ ਪਹੁੰਚੇ ਸੀ। ਉਨ੍ਹਾਂ ਨੇ ਅੱਜ ਮੋਹਾਲੀ ਦੀ ਅਦਾਲਤ 'ਚ ਆਪਣੇ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ ਸਬੰਧੀ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਸੀ।


ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਬਾਰੇ ਜੱਜ ਸਾਹਮਣੇ ਬਹਿਸ ਪੂਰੀ ਹੋ ਗਈ ਸੀ। ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ। ਹੁਣ ਸੈਸ਼ਨ ਕੋਰਟ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਹੈ। 


ਦੱਸ ਦਈਏ ਕਿ ਨਸ਼ਿਆਂ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਪੰਜਾਬ ਪੁਲਿਸ ਅਜੇ ਤੱਕ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਖੁਫੀਆ ਸੂਚਨਾ ਤੋਂ ਬਾਅਦ ਪੁਲਿਸ ਟੀਮ ਨੇ ਗੁਆਂਢੀ ਸੂਬਿਆਂ 'ਚ ਛਾਪੇਮਾਰੀ ਕੀਤੀ ਪਰ ਮਜੀਠੀਆ ਨਹੀਂ ਮਿਲਿਆ। ਪਹਿਲਾਂ ਪੁਲਿਸ ਟੀਮ ਨੂੰ ਮਜੀਠੀਆ ਦੇ ਪੰਜਾਬ ਛੱਡ ਕੇ ਰਾਜਸਥਾਨ ਵਿੱਚ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਟੀਮਾਂ ਉੱਥੇ ਭੇਜੀਆਂ ਗਈਆਂ ਪਰ ਮਜੀਠੀਆ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।


ਇਹ ਵੀ ਪੜ੍ਹੋ: AAP ਨੇ ਜਾਰੀ ਕੀਤੀ ਤੀਜੀ ਲਿਸਟ, ਇਨ੍ਹਾਂ 18 ਸੀਟਾਂ 'ਤੇ ਉਤਾਰੇ ਉਮੀਦਵਾਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904