ਰਵਨੀਤ ਕੌਰ, ਚੰਡੀਗੜ੍ਹ : Punjab Election 2022 ਇਕ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭੱਖ ਚੁੱਕਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਆਪਸੀ ਮੀਟਿੰਗ ਕਰਨ ਤੋਂ ਬਾਅਦ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ 'ਸੰਯੁਕਤ ਸਮਾਜ ਮੋਰਚਾ' ਰੱਖਿਆ ਹੈ।  ਇਸ ਨਾਲ ਹੀ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਸਿਆਸੀ ਪਾਰੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਚੰਡੀਗੜ੍ਹ 'ਚ ਪਾਰਟੀ ਦਾ ਐਲਾਨ ਸੰਭਵ 32 ਕਿਸਾਨਾਂ 'ਚੋਂ 27-28 ਕਿਸਾਨ ਜਥੇਬੰਦੀ SSS ਭਾਵ ਸਾਂਝੇ ਸਮਾਜ ਮੋਰਚਾ 'ਚ ਸ਼ਾਮਲ ਹੋਣਗੇ। ਕਿਸਾਨ ਆਗੂ ਨੇ ਅੱਜ ਚੰਡੀਗੜ੍ਹ 'ਚ ਇਸ ਦਾ ਐਲਾਨ ਕੀਤਾ।


ਦਿੱਲੀ ਬਾਰਡਰ 'ਤੇ ਸਫਲ ਅੰਦੋਲਨ ਤੋਂ ਬਾਅਦ ਵਾਪਸ ਪਰਤੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਲਈਆਂ ਹਨ।


ਮਿਲੀ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਚੋਣਾਂ ਲੜ ਸਕਦੀਆਂ ਹਨ। 27 ਤੋਂ 28 ਕਿਸਾਨ ਜਥੇਬੰਦੀਆਂ ਚੋਣਾਂ ਲੜਣ ਦੇ ਹੱਕ ਉਤਰੀਆਂ। ਹਾਲਾਂਕਿ ਕੁਝ ਜਥੇਬੰਦੀ ਨੇ ਚੋਣਾਂ ਤੋਂ ਪਾਸਾ ਵੱਟ ਲਿਆ ਹੈ। 


ਇਸ ਦੇ ਨਾਲ ਹੀ  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਉਹ ਸਿਆਸਤ ਤੋਂ ਦੂਰ ਰਹੇਗੀ ਤੇ ਅਸੀਂ ਪਹਿਲਾਂ ਵੀ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਦੇ ਰਹੇ ਹਾਂ ਤੇ ਭਵਿੱਖ 'ਚ ਵੀ ਇਸੇ ਤਰਾਂ ਕੰਮ ਕਰਦੇ ਰਹਾਂਗੇ। ਸਿਆਸਤ 'ਚ ਜਾਣ ਨਾਲ ਕੋਈ ਫਾਇਦਾ ਨਹੀਂ ਨੁਕਸਾਨ ਹੋਵੇਗਾ।


ਹਾਲਾਂਕਿ ਕੱਲ੍ਹ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਕਿਸਾਨ ਜਥੇਬੰਦੀਆਂ ਆਪਣੀ ਸਿਆਸੀ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਸਕਦੀਆਂ ਹਨ ਤੇ 30 ਤੋਂ 32 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਸਕਦੀਆ ਹਨ। ਹਾਲਾਂਕਿ ਕਿਸਾਨ ਜਥੇਬੰਦੀ ਜਾਂ ਆਮ ਆਦਮੀ ਪਾਰਟੀ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।



ਇਹ ਵੀ ਪੜ੍ਹੋ : Google Pay New Feature: ਗੂਗਲ ਪੇ ਐਪ 'ਚ ਜੁੜਿਆ Split Expense ਫੀਚਰ, ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਇਸਤੇਮਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904