ਚੰਡੀਗੜ੍ਹ: ਪੰਜਾਬੀ ਦੇ ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲਾ ਨਹੀਂ ਰਹੇ। ਸੈਂਕੜੇ ਗੀਤ ਤੇ ਸਾਹਿਤ ਪੰਜਾਬੀਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਵਾਲਾ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 2 ਵਜੇ ਪਿੰਡ ਥਰੀਕੇ ਵਿਖੇ ਹੋਵੇਗਾ।
ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਦਾ ਪੰਜਾਬੀ ਸਾਹਿਤ ਤੇ ਪੰਜਾਬੀ ਗਾਇਕੀ ਵਿੱਚ ਵੱਡਾ ਨਾਂ ਸੀ। ਉਨ੍ਹਾਂ ਨੇ ਸੈਂਕੜੇ ਦੋਗਾਣੇ, ਕਲੀਆਂ ਤੇ ਲੋਕ ਗਾਥਾਵਾਂ ਤੋਂ ਇਲਾਵਾ ਚਾਰ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ। ਉਨ੍ਹਾਂ ਦੇ ਲਿਖੇ ਗੀਤ ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ ਸਣੇ ਪੰਜਾਬੀ ਦੇ ਕਈ ਕਲਾਕਾਰਾਂ ਨੇ ਗਾਏ।
ਉਨ੍ਹਾਂ ਨੇ ਅਧਿਆਪਕ ਦੀ ਨੌਕਰੀ ਵੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 1961 ਵਿੱਚ ਰਿਕਾਰਡ ਹੋਇਆ ਸੀ। ਉਨ੍ਹਾਂ ਨੇ ਦੇਵ ਥਰੀਕੇ ਵਾਲਾ ਨਾਮ ਹੇਠ ਗੀਤ ਲਿਖੇ। ਉਨ੍ਹਾਂ ਬੋਲ/ਗੀਤ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਸਵਰਨ ਲਤਾ, ਗੁਰਚਰਨ ਪੋਹਲੀ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਤੇ ਕਈ ਆਧੁਨਿਕ ਪੰਜਾਬੀ ਗਾਇਕਾਂ ਵਰਗੇ ਕਈ ਗਾਇਕਾਂ ਵੱਲੋਂ ਗਾਏ ਗਏ।
ਦੇਵ ਨੇ ਲਗਪਗ ਹਰ ਪੰਜਾਬੀ ਕਿੱਸਾ (ਲੋਕ ਕਹਾਣੀ) ਵੀ ਲਿਖੀ ਜੋ ਬੇਗੋ-ਇੰਦਰ, ਜਾਨੀ ਚੋਰ, ਰੋਡਾ-ਜਲਾਲੀ, ਕੇਹਰ ਸਿੰਘ-ਰਾਮ ਕੌਰ ਤੇ ਹੋਰਾਂ ਸਮੇਤ ਸਮਾਜ ਵਿੱਚ ਆਮ ਤੌਰ ‘ਤੇ ਮਸ਼ਹੂਰ ਨਹੀਂ ਸਨ। ਉਨ੍ਹਾਂ ਨੇ ਸੱਸੀ ਪੁੰਨੂੰ ਸਮੇਤ ਕਈ ਪੰਜਾਬੀ ਫ਼ਿਲਮਾਂ ਲਈ ਗੀਤ ਵੀ ਲਿਖੇ, ਜਿਸ ਵਿੱਚ ਕੁਲਦੀਪ ਮਾਣਕ ਨੇ ਉਨ੍ਹਾਂ ਗੀਤ, ‘ਅੱਜ ਧੀ ਇੱਕ ਰਾਜੇ ਦੀ’ ਗਾਇਆ। ਫਿਲਮ “ਬਲਬੀਰੋ ਭਾਭੀ” ਵਿੱਚ ਉਨ੍ਹਾਂ ਦੇ ਗੀਤ “ਸੁੱਚਿਆ ਵੇ ਭਾਭੀ ਤੇਰੀ” ਤੇ “ਦੱਤਾ ਤੇ ਭਗਤ ਸੂਰਮੇਂ” ਹਨ।
ਇਹ ਵੀ ਪੜ੍ਹੋ: Coronavirus in India: ਦੇਸ਼ 'ਚ ਕੋਰੋਨਾ ਦਾ ਬੈਕ ਗਿਅਰ, ਨਵੇਂ ਕੇਸਾਂ 'ਚ 16.4 ਫੀਸਦੀ ਦੀ ਕਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin