Punjab Breaking News LIVE: ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ 'ਤੇ ਵਿਵਾਦ, ਪੰਜਾਬ 'ਚ ਸਖਤ ਟ੍ਰੈਫਿਕ ਰੂਲ, ਬਾਰਸ਼ ਨੇ ਕੱਢੇ ਵੱਟ, ਪੜ੍ਹੋ ਵੱਡੀਆਂ ਖਬਰਾਂ LIVE

Punjab Breaking News, 17 July 2022 LIVE Updates: ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ 'ਤੇ ਵਿਵਾਦ, ਪੰਜਾਬ 'ਚ ਸਖਤ ਟ੍ਰੈਫਿਕ ਰੂਲ, ਬਾਰਸ਼ ਨੇ ਕੱਢੇ ਵੱਟ, ਪੜ੍ਹੋ ਵੱਡੀਆਂ ਖਬਰਾਂ LIVE

ਏਬੀਪੀ ਸਾਂਝਾ Last Updated: 17 Jul 2022 04:31 PM
Flood in Punjab: ਦੋ ਦਿਨਾਂ 'ਚ ਹੀ ਬਰਸਾਤ ਬਣੀ ਆਫਤ

ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਇਸ ਮੀਂਹ ਦਾ ਨਤੀਜਾ ਹੈ ਸ੍ਰੀ ਮੁਕਤਸਰ ਸਾਹਿਬ ਵਿੱਚ ਇਹ ਸਥਿਤੀ ਪੈਦਾ ਹੋ ਗਈ ਹੈ ਕਿ ਹਰ ਥਾਂ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੁਕਤਸਰ ਦਾ ਪਿੰਡ ਅਟਾਰੀ ਜੋ ਕਿ ਪਾਣੀ ਵਿੱਚ ਡੁੱਬ ਗਿਆ ਹੈ। ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਪਿੰਡ ਦੇ ਲੋਕ ਪ੍ਰਸ਼ਾਸਨ ਨੂੰ ਆਪਣੇ ਘਰਾਂ ਵਿੱਚੋਂ ਪਾਣੀ ਕੱਢਣ ਦੀ ਗੁਹਾਰ ਲਗਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 30 ਜੂਨ ਤੱਕ ਡਰੇਨ ਦੀ ਸਫ਼ਾਈ ਦਾ ਪ੍ਰੋਗਰਾਮ ਮੁਕੰਮਲ ਕੀਤਾ ਜਾਣਾ ਸੀ, ਜੋ ਕਿ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਦਿਖਾਈ ਗਈ ਅਣਗਹਿਲੀ ਅਤੇ ਢਿੱਲ ਕਾਰਨ ਇਹ ਸਥਿਤੀ ਬਣੀ ਹੈ। ਦੋ ਵਾਰ ਮੀਂਹ ਪਿਆ, ਹੁਣ ਆਮ ਲੋਕਾਂ 'ਤੇ ਭਾਰੀ ਪੈ ਗਿਆ ਹੈ।

Flood in Chandigarh:ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ, ਆਵਾਜਾਈ ਪ੍ਰਭਾਵਿਤ

ਭਾਰੀ ਬਾਰਸ਼ ਮਗਰੋਂ ਚੰਡੀਗੜ੍ਹ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ। ਪਾਣੀ ਦੀ ਪੱਧਰ ਵਧਣ ਕਰਕੇ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਇੱਕ ਫਲੱਡ ਗੇਟ ਕੁਝ ਸਮੇਂ ਲਈ ਖੋਲ੍ਹਿਆ ਗਿਆ। ਵੇਖਦਿਆਂ-ਵੇਖਦਿਆਂ ਹੀ ਇਸ ਦੇ ਆਲੇ-ਦੁਆਲੇ ਦਾ ਇਲਾਕਾ ਪਾਣੀ ਨਾਲ ਭਰ ਗਿਆ। ਇਸ ਕਾਰਨ ਚੰਡੀਗੜ੍ਹ ਟ੍ਰੈਫਿਕ ਪੁਲੀਸ ਨੂੰ ਅਲਰਟ ਜਾਰੀ ਕਰਨਾ ਪਿਆ। 

Nirmal Singh Kahlon cremation: ਨਿਰਮਲ ਸਿੰਘ ਕਾਹਲੋਂ ਦੇ ਜਾਣ ਨਾਲ ਅਕਾਲੀ ਦਲ ਤੇ ਹਲਕੇ ਨੂੰ ਵੱਡਾ ਘਾਟਾ ਕਰਾਰ

ਸ਼੍ਰੋਮਣੀ ਅਕਾਲੀ ਦਲ ਦੇ ਸਨੀਅਰ ਨੇਤਾ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂ ਆਖਰੀ ਵਿਦਾਈ ਦੇਣ ਪਹੁੰਚੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ ਤੇ ਸਾਬਕਾ ਮੰਤਰੀ ਤੇ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬੀਤੇ ਕੱਲ੍ਹ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਦੌਰਾਨ ਉਹ ਦਮ ਤੋੜ ਗਏ। 

Rain in Punjab: ਬਾਰਸ਼ ਨੇ ਮਚਾਈ ਤਬਾਹੀ, ਫਸਲਾਂ ਦਾ ਵੱਡਾ ਨੁਕਸਾਨ, ਕਿਸਾਨਾਂ ਨੇ ਮੰਗਿਆ ਮੁਆਵਜ਼ਾ

ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਿਛਲੇ ਚਾਰ ਦਿਨ ਤੋਂ ਮੀਂਹ ਪੈਣ ਨਾਲ ਕਿਸਾਨ ਪ੍ਰੇਸ਼ਾਨ ਹਨ। ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹ ਗਿਆ ਹੈ। ਚਾਰ ਦਿਨ ਤੋਂ ਮੀਂਹ ਪੈਣ ਨਾਲ ਹਜ਼ਾਰਾਂ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਸਬਜ਼ੀਆਂ ਦੀ ਫਸਲ ਵੀ ਖਰਾਬ ਹੋ ਗਈ ਹੈ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਮੀਂਹ ਦਾ ਪਾਣੀ ਫਸਲਾਂ ਵਿੱਚ ਤਿੰਨ ਤੋਂ ਚਾਰ ਫੁੱਟ ਖੜ੍ਹਾ ਹੈ ਤੇ ਝੋਨਾ ਪਾਣੀ ਵਿੱਚ ਡੁਬਿਆ ਹੋਇਆ ਹੈ। ਮੀਂਹ ਦਾ ਪਾਣੀ ਨਾ ਨਿਕਲਿਆ ਤਾਂ ਝੋਨੇ ਦੀ ਫਸਲ ਖਰਾਬ ਹੋ ਜਾਏਗੀ। ਉਧਰ, ਹਾਲੇ ਵੀ ਮੌਸਮ ਖਰਾਬ ਹੈ।  

ਭਗਤ ਸਿੰਘ ਨੂੰ ਅੱਤਵਾਦੀ ਕਹਿ ਸਿਮਨਜੀਤ ਮਾਨ ਨੇ ਸ਼ਹੀਦਾਂ ਦਾ ਅਪਮਾਨ ਕੀਤਾ:

ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਸਿਮਨਜੀਤ ਸਿੰਘ ਮਾਨ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਫੌਜਾ ਸਿੰਘ ਸਰਾਰੀ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਰਕਾਰੀ ਬਾਗ ਤੇ ਨਰਸਰੀਆਂ ਦਾ ਨਰੀਖਣ ਕਰਨ ਲਈ ਪਹੁੰਚੇ ਸਨ।

CRIME NEWS: ਨਾਭਾ 'ਚ SBI ਬੈਂਕ ਦੇ ATM ਨੂੰ ਪਾੜ ਲੁੱਟੇ 14 ਲੱਖ 76,000 ਰੁਪਏ

ਨਾਭਾ ਦੇ ਪਿੰਡ ਗੁਰਦਿੱਤਪੁਰਾ  'ਚ ਲੁੱਟੇਰਿਆਂ ਨੇ ATM ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਸਟੇਟ ਬੈਂਕ ਆਫ ਇੰਡੀਆ ਦੇ ATM ਨੂੰ ਪਾੜ ਕਿ 14 ਲੱਖ 76 ਹਜ਼ਾਰ ਰੁਪਏ ਕੱਢ ਲਏ।ਮੁਲਜ਼ਮ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।ਪਰ ਇਹ ਪੂਰਾ ਮਾਮਲਾ CCTV ਕੈਮਰੇ 'ਚ ਕੈਦ ਹੋ ਗਿਆ।ਪੁਲਿਸ ਇਸ ਲੁੱਟ ਦੀ ਜਾਂਚ 'ਚ ਲੱਗੀ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ  ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਪਿੰਡ ਵਿੱਚ ਐਡੀ ਵੱਡੀ ਵਾਰਦਾਤ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਨਾਭਾ ਬਲਾਕ ਦੇ ਪਿੰਡ ਗੁਰਦਿੱਤਪੁਰਾ ਵਿਖੇ ਐੱਸ.ਬੀ.ਆਈ ਬੈਂਕ ਦੇ ਬਾਹਰ ਲੱਗੇ ਏ.ਟੀ.ਐਮ ਵਿੱਚੋਂ ਚੋਰਾਂ ਵੱਲੋਂ 14 ਲੱਖ 76 ਹਜ਼ਾਰ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ। ਇਹ ਤਿੰਨ ਸ਼ਾਤਰ ਚੋਰ  ਵੱਲੋਂ ਕਰੀਬ ਅੱਧਾ ਘੰਟੇ ਦੇ ਅੰਦਰ-ਅੰਦਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

New traffic rules: ਪੰਜਾਬ ਦੀਆਂ ਸੜਕਾਂ ’ਤੇ ਸਫਰ ਕਰਨ ਤੋਂ ਪਹਿਲਾਂ ਸਾਵਧਾਨ

ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਹਿੰਗੀ ਹੈ ਸਕਦੀ ਹੈ। ਤਾਜ਼ਾ ਹਕਮਾਂ ਮੁਤਾਬਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ, ਸ਼ਰਾਬ ਪੀ ਕੇ ਗੱਡੀ ਚਲਾਉਣ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਤੇ ਗੱਡੀਆਂ ਵਿੱਚ ਅਧਿਕਾਰਤ ਤੋਂ ਵੱਧ ਭਾਰ ਲਿਜਾਣ ’ਤੇ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ। 

Corona Vaccination: ਭਾਰਤ ਨੇ 200 ਕਰੋੜ ਟੀਕਾਕਰਨ ਦਾ ਅੰਕੜਾ ਕੀਤਾ ਪਾਰ

ਭਾਰਤ (India) ਨੇ ਕੋਰੋਨਾ ਵਾਇਰਸ (Corona Virus) ਨਾਲ ਜੰਗ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਦੇਸ਼ 200 ਕਰੋੜ ਟੀਕਾਕਰਨ (Vaccination) ਦੇ ਅੰਕੜੇ ਨੂੰ ਛੂਹ ਗਿਆ ਹੈ। ਭਾਰਤ ਨੇ ਸਿਰਫ਼ 18 ਮਹੀਨਿਆਂ ਵਿੱਚ ਇਹ ਅੰਕੜਾ ਪਾਰ ਕੀਤਾ ਹੈ। ਕੋਰੋਨਾ ਦਾ ਟੀਕਾਕਰਨ 16 ਜਨਵਰੀ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੁਆਰਾ ਸ਼ੁਰੂ ਕੀਤਾ ਗਿਆ ਸੀ। ਭਾਰਤ ਵਰਗੇ ਦੇਸ਼ ਵਿੱਚ ਇੰਨੇ ਲੋਕਾਂ ਤੱਕ ਵੈਕਸੀਨ ਪਹੁੰਚਾਉਣਾ ਕੋਈ ਆਸਾਨ ਕੰਮ ਨਹੀਂ ਸੀ।

Congress leader's wife dies: ਟਰੱਕ ਨੇ ਫਾਰਚੂਨਰ ਗੱਡੀ ਨੂੰ ਮਾਰੀ ਟੱਕਰ, ਕਾਂਗਰਸੀ ਲੀਡਰ ਦੀ ਪਤਨੀ ਦੀ ਮੌਤ

ਜਲੰਧਰ ਨਗਰ ਕੌਂਸਲ ਵਿੱਚ ਲੰਮੇ ਸਮੇਂ ਤੋਂ ਕੌਂਸਲਰ ਰਹੇ ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਮਿੰਟੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਮੱਥਾ ਟੇਕਣ ਗਈ ਸੀ। ਵਾਪਸੀ 'ਤੇ ਮੁਕੇਰੀਆਂ ਨੇੜੇ ਉਨ੍ਹਾਂ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੀ ਇੱਕ ਧੀ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਦੂਜੀ ਬੇਟੀ ਦੀ ਲੱਤ ਟੁੱਟ ਗਈ ਹੈ।

PV Sindhu: ਸਿੰਗਾਪੁਰ ਓਪਨ 'ਚ ਪੀਵੀ ਸਿੰਧੂ ਨੇ ਪਹਿਲਾ ਖਿਤਾਬ ਜਿੱਤਿਆ

ਪੀਵੀ ਸਿੰਧੂ ਨੇ ਵੈਂਗ ਜ਼ੀ ਯੀ ਨੂੰ 21-9, 11-21, 21-15 ਨਾਲ ਹਰਾ ਕੇ ਇਸ ਸੀਜ਼ਨ ਵਿੱਚ ਆਪਣਾ ਤੀਜਾ ਖਿਤਾਬ ਜਿੱਤਿਆ ਅਤੇ ਸਿੰਗਾਪੁਰ ਓਪਨ ਵਿੱਚ ਉਸ ਦੀ ਪਹਿਲੀ ਖਿਤਾਬੀ ਜਿੱਤ ਹੈ।

Pakistani Drone: ਪਠਾਨਕੋਟ ਸਰਹੱਦ 'ਤੇ ਦਿਸਿਆ ਪਾਕਿਸਤਾਨੀ ਡਰੋਨ

ਪਠਾਨਕੋਟ ਸਰਹੱਦ 'ਤੇ ਲਗਪਗ 12 ਵਜੇ ਡਰੋਨ ਦੇਖਿਆ ਗਿਆ। ਇਸ ਦੌਰਾਨ ਬੀਐਸਐਫ ਨੇ 46 ਰਾਊਂਡ ਫਾਇਰ ਕਰ ਕੇ ਉਸ ਨੂੰ ਖਦੇੜ ਦਿੱਤਾ। ਫੋਰਸ ਵੱਲੋਂ ਇਲਾਕੇ 'ਚ ਤਲਾਸ਼ੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਾਈਰਿੰਗ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਚੱਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਵੱਲ ਡਰੋਨ ਆਉਂਦੇ ਰਹਿੰਦੇ ਹਨ ਜਿਨ੍ਹਾਂ 'ਚੋਂ ਕਈ ਸੁੱਟ ਦਿੱਤੇ ਜਾਂਦੇ ਹਨ ਤੇ ਕਈ ਡਰੋਨ ਗਾਇਬ ਹੋ ਜਾਂਦੇ ਹਨ। ਇਸ ਘਟਨਾਵਾਂ ਹੁਣ ਆਮ ਦੇਖਣ ਨੂੰ ਮਿਲਦੀਆਂ ਹਨ। 

GST Council Meeting: 18 ਜੁਲਾਈ ਤੋਂ ਦਹੀਂ, ਲੱਸੀ ਅਤੇ ਹੋਰ ਵਸਤੂਆਂ 'ਤੇ ਲੱਗੇਗਾ GST

ਚੰਡੀਗੜ੍ਹ- ਜੂਨ ਦੇ ਅੰਤ ਵਿੱਚ, ਜੀਐਸਟੀ ਕੌਂਸਲ ( GST Council ) ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ (finance minister Nirmala Sitharaman) ਦੀ ਅਗਵਾਈ ਵਿੱਚ ਆਪਣੀ 47ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿੱਥੇ ਵੱਖ-ਵੱਖ ਵਸਤੂਆਂ 'ਤੇ ਵਸਤੂਆਂ ਅਤੇ ਸੇਵਾ ਟੈਕਸ ਲਗਾਉਣ ( Goods and Service Tax) ਬਾਰੇ ਕਈ ਫੈਸਲੇ ਲਏ ਗਏ। ਮੀਟਿੰਗ ਦੌਰਾਨ ਕੌਂਸਲ ਨੇ ਕਈ ਵਸਤੂਆਂ ਨੂੰ ਜੀਐਸਟੀ ( GST ) ਦੇ ਦਾਇਰੇ ਵਿੱਚ ਲਿਆਉਣ ਲਈ ਸਹਿਮਤੀ ਦਿੱਤੀ, ਜੋ ਪਹਿਲਾਂ ਟੈਕਸ ਮੁਕਤ ਸਨ। ਇਸ ਨਾਲ ਆਮ ਆਦਮੀ ਦੇ ਘਰੇਲੂ ਬਜਟ ਵਿੱਚ ਵਾਧਾ ਹੋਣ ਦੀ ਉਮੀਦ ਹੈ, ਜੋ ਪਹਿਲਾਂ ਹੀ ਬੇਮਿਸਾਲ ਮਹਿੰਗਾਈ ਦੇ ਦਬਾਅ ਹੇਠ ਜੂਝ ਰਿਹਾ ਹੈ।

CM Bhagwant Mann: ਸੀਐਮ ਮਾਨ ਨੇ ਕੈਬਨਿਟ ਮੰਤਰੀਆਂ ਨੂੰ ਸੌਂਪੀ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ ਮੁੱਦਿਆਂ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਕੈਬਨਿਟ ਮੰਤਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਹਨ ਤਾਂ ਜੋ ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ। ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝਾ ਕੀਤੀ ਹੈ।ਉਨ੍ਹਾਂ ਲਿਖਿਆ, "ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ..ਹਰ ਛੋਟੀ-ਵੱਡੀ ਸਮੱਸਿਆ ਦੇ ਨਿਪਟਾਰੇ ਅਤੇ ਨਾਲ ਹੀ ਹਲਕਿਆਂ ‘ਚ ਚੱਲ ਰਹੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ..ਨਵੇਂ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਕੈਬਨਿਟ ਦੇ ਸਾਥੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ.."

Bhagat Singh controversy: ਭਗਤ ਸਿੰਘ ਨੂੰ ਅੱਤਵਾਦੀ ਕਹਿ ਪੰਜਾਬੀਆਂ ਨੂੰ ਕੀਤਾ ਸ਼ਰਮਸਾਰ: ਰਾਜਾ ਵੜਿੰਗ

ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ 'ਭਗਤ ਸਿੰਘ ਨੇ ਇੱਕ ਨੌਜਵਾਨ ਅੰਗਰੇਜ਼ ਅਫਸਰ ਤੇ ਇੱਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਣ ਸਿੰਘ ਨੂੰ ਮਾਰਿਆ ਸੀ। ਉਸ ਨੇ ਉਸੇ ਸਮੇਂ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਹੁਣ ਤੁਸੀਂ ਹੀ ਦੱਸੋ ਕਿ ਭਗਤ ਸਿੰਘ ਅੱਤਵਾਦੀ ਸੀ ਜਾਂ ਭਗਤ। ਮਾਨ ਦੇ ਇਸ ਬਿਆਨ ਮਗਰੋਂ ਵਿਰੋਧੀਆਂ ਨੇ ਸਾਂਸਦ ਨੂੰ ਨਿਸ਼ਾਨੇ 'ਤੇ ਲੈਣ 'ਚ ਦੇਰ ਨਾ ਲਾਈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਰਾਹੀਂ ਸਿਮਰਨਜੀਤ ਮਾਨ ਦੇ ਇਨ੍ਹਾਂ ਸ਼ਬਦਾਂ ਦੀ ਨਿੰਦਾ ਕੀਤੀ ਹੈ।

Rain in Punab: ਪੰਜਾਬ ਸਣੇ ਚੰਡੀਗੜ੍ਹ 'ਚ ਰਾਤ ਤੋਂ ਲਗਾਤਾਰ ਭਾਰੀ ਮੀਂਹ ਪੈਣ ਨਾਲ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ

ਪੰਜਾਬ ਦੇ ਕਈ ਹਿੱਸਿਆਂ ਸਣੇ ਚੰਡੀਗੜ੍ਹ 'ਚ ਕੱਲ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਹੀ ਰਹੀ ਹੈ। ਪਰ ਆਵਾਜਾਈ ਲਈ ਲੋਕਾਂ ਨੂੰ ਭਾਰੀ ਮੁਸ਼ਕਤ ਕਰਨੀ ਪੈ ਰਹੀ ਹੈ। ਲਗਾਤਾਰ ਮੀਂਹ ਕਾਰਨ ਸੜਕਾਂ ਨੇ ਨਦੀ ਦਾ ਰੂਪ ਧਾਰਿਆ ਹੋਇਆ ਹੈ। ਮੋਹਾਲੀ ਦੀਆਂ ਸਾਰੀਆਂ ਸੜਕਾਂ 'ਚ ਡੁੱਬੀਆਂ ਹੋਈਆਂ ਹਨ। ਨਿਕਾਸੀ ਦਾ ਸਹੀ ਪ੍ਰਬੰਧ  ਨਾ ਹੋਣ ਕਾਰਨ ਅਕਸਰ ਇਹ ਮੰਜ਼ਰ ਦੇਖਣ ਨੂੰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਾ ਹੋਣ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਲੋਕਾਂ ਨੂੰ ਆਪਣੇ ਕੰਮਕਾਰਾਂ 'ਤੇ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਲੰਬੇ ਜਾਮ ਲੱਗ ਜਾਂਦੇ ਹਨ। 

ਪਿਛੋਕੜ

Punjab Breaking News, 17 July 2022 LIVE Updates: ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ 'ਭਗਤ ਸਿੰਘ ਨੇ ਇੱਕ ਨੌਜਵਾਨ ਅੰਗਰੇਜ਼ ਅਫਸਰ ਤੇ ਇੱਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਣ ਸਿੰਘ ਨੂੰ ਮਾਰਿਆ ਸੀ। ਉਸ ਨੇ ਉਸੇ ਸਮੇਂ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਹੁਣ ਤੁਸੀਂ ਹੀ ਦੱਸੋ ਕਿ ਭਗਤ ਸਿੰਘ ਅੱਤਵਾਦੀ ਸੀ ਜਾਂ ਭਗਤ। ਮਾਨ ਦੇ ਇਸ ਬਿਆਨ ਮਗਰੋਂ ਵਿਰੋਧੀਆਂ ਨੇ ਸਾਂਸਦ ਨੂੰ ਨਿਸ਼ਾਨੇ 'ਤੇ ਲੈਣ 'ਚ ਦੇਰ ਨਾ ਲਾਈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਰਾਹੀਂ ਸਿਮਰਨਜੀਤ ਮਾਨ ਦੇ ਇਨ੍ਹਾਂ ਸ਼ਬਦਾਂ ਦੀ ਨਿੰਦਾ ਕੀਤੀ ਹੈ। ਭਗਤ ਸਿੰਘ ਨੂੰ ਅੱਤਵਾਦੀ ਕਹਿ ਪੰਜਾਬੀਆਂ ਨੂੰ ਕੀਤਾ ਸ਼ਰਮਸਾਰ, ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਨੂੰ ਖਟਕੜ ਕਲਾਂ ਜਾ ਮਾਫ਼ੀ ਮੰਗਣ ਦੀ ਦਿੱਤੀ ਸਲਾਹ


ਪੰਜਾਬ ਦੀਆਂ ਸੜਕਾਂ ’ਤੇ ਸਫਰ ਕਰਨ ਤੋਂ ਪਹਿਲਾਂ ਸਾਵਧਾਨ! ਭਗਵੰਤ ਮਾਨ ਸਰਕਾਰ ਵੱਲੋਂ ਸਖਤੀ


ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਹਿੰਗੀ ਹੈ ਸਕਦੀ ਹੈ। ਤਾਜ਼ਾ ਹਕਮਾਂ ਮੁਤਾਬਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ, ਸ਼ਰਾਬ ਪੀ ਕੇ ਗੱਡੀ ਚਲਾਉਣ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਤੇ ਗੱਡੀਆਂ ਵਿੱਚ ਅਧਿਕਾਰਤ ਤੋਂ ਵੱਧ ਭਾਰ ਲਿਜਾਣ ’ਤੇ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ।  ਪੰਜਾਬ ਦੀਆਂ ਸੜਕਾਂ ’ਤੇ ਸਫਰ ਕਰਨ ਤੋਂ ਪਹਿਲਾਂ ਸਾਵਧਾਨ! ਭਗਵੰਤ ਮਾਨ ਸਰਕਾਰ ਵੱਲੋਂ ਸਖਤੀ


 


ਖੁਸ਼ਖਬਰੀ! ਇਸ ਵਾਰ ਨਹੀਂ ਆਏਗਾ ਜੁਲਾਈ ਤੇ ਅਗਸਤ ਦਾ ਬਿਜਲੀ ਬਿੱਲ


ਪੰਜਾਬ ਦਾ ਲੱਖਾਂ ਲੋਕਾਂ ਲਈ ਖੁਸ਼ਖਬਰੀ ਹੈ। ਇਸ ਵਾਰ ਸੂਬੇ ਦੇ 51 ਲੱਖ ਦੇ ਕਰੀਬ ਖਪਤਕਾਰਾਂ ਨੂੰ ਜੁਲਾਈ ਤੇ ਅਗਸਤ ਦਾ ਬਿਜਲੀ ਬਿੱਲ ਨਹੀਂ ਆਏਗਾ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤਾ ਹੈ। ਇਸ ਨਾਲ ਪੰਜਾਬ ਅੰਦਰ ਮਹਿੰਗੀ ਬਿਜਲੀ ਤੋਂ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਦਾਅਵਾ ਕੀਤਾ ਕਿ ਸੂਬੇ ਵਿੱਚ ਹਰੇਕ ਬਿੱਲ ’ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਪਹਿਲੀ ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਨਾਲ ਸਤੰਬਰ ਮਹੀਨੇ ਵਿੱਚ ਆਉਣ ਵਾਲਾ 51 ਲੱਖ ਘਰਾਂ ਦਾ ਜੁਲਾਈ ਤੇ ਅਗਸਤ ਮਹੀਨਿਆਂ ਦਾ ਬਿਜਲੀ ਬਿੱਲ ਜ਼ੀਰੋ ਹੋਵੇਗਾ। ਖੁਸ਼ਖਬਰੀ! ਇਸ ਵਾਰ ਨਹੀਂ ਆਏਗਾ ਜੁਲਾਈ ਤੇ ਅਗਸਤ ਦਾ ਬਿਜਲੀ ਬਿੱਲ


ਦਿੱਲੀ 'ਚ ਬੈਠ ਦਿੱਲੀ ਵਾਲੇ ਚਲਾ ਰਹੇ ਪੰਜਾਬ ਸਰਕਾਰ, ਭੁੱਲੋ ਨਾ, ਇਹ ਪੰਜਾਬ ਹੈ..ਸੰਗਰੂਰ ਵਾਲਿਆਂ ਵਿਖਾਇਆ ਸ਼ੀਸ਼ਾ: ਹਰੀਸ਼ ਚੌਧਰੀ


ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ 'ਤੇ ਹੋਈ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਖੁੱਲ੍ਹ ਕੇ ਨਿੱਤਰ ਆਈ ਹੈ। ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਇਸ ਬਾਰੇ ਸਖ਼ਤ ਇਤਰਾਜ਼ ਉਠਾਇਆ ਗਿਆ ਹੈ। ਇਸ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਬਦਲਾਅ ਦਾ ਵਾਅਦਾ ਕੀਤਾ ਸੀ। ਜਦੋਂ ਉਹ ਕੋਈ ਬਦਲਾਅ ਨਾ ਲਿਆ ਸਕੇ ਤਾਂ ਬਦਲਾ ਲੈਣ ਉੱਪਰ ਉੱਤਰ ਆਏ।  ਦਿੱਲੀ 'ਚ ਬੈਠ ਦਿੱਲੀ ਵਾਲੇ ਚਲਾ ਰਹੇ ਪੰਜਾਬ ਸਰਕਾਰ, ਭੁੱਲੋ ਨਾ, ਇਹ ਪੰਜਾਬ ਹੈ..ਸੰਗਰੂਰ ਵਾਲਿਆਂ ਵਿਖਾਇਆ ਸ਼ੀਸ਼ਾ: ਹਰੀਸ਼ ਚੌਧਰੀ


ਪੰਜਾਬ ਸਣੇ ਚੰਡੀਗੜ੍ਹ 'ਚ ਰਾਤ ਤੋਂ ਲਗਾਤਾਰ ਭਾਰੀ ਮੀਂਹ ਪੈਣ ਨਾਲ ਲੋਕਾਂ ਲਈ ਬਣਿਆ ਪਰੇਸ਼ਾਨੀ ਦਾ ਸਬੱਬ, ਸੜਕਾਂ 'ਤੇ ਖੜ੍ਹਿਆ ਗੋਡੇ-ਗੋਡੇ ਪਾਣੀ


ਪੰਜਾਬ ਦੇ ਕਈ ਹਿੱਸਿਆਂ ਸਣੇ ਚੰਡੀਗੜ੍ਹ 'ਚ ਕੱਲ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਹੀ ਰਹੀ ਹੈ। ਪਰ ਆਵਾਜਾਈ ਲਈ ਲੋਕਾਂ ਨੂੰ ਭਾਰੀ ਮੁਸ਼ਕਤ ਕਰਨੀ ਪੈ ਰਹੀ ਹੈ। ਲਗਾਤਾਰ ਮੀਂਹ ਕਾਰਨ ਸੜਕਾਂ ਨੇ ਨਦੀ ਦਾ ਰੂਪ ਧਾਰਿਆ ਹੋਇਆ ਹੈ। ਮੋਹਾਲੀ ਦੀਆਂ ਸਾਰੀਆਂ ਸੜਕਾਂ 'ਚ ਡੁੱਬੀਆਂ ਹੋਈਆਂ ਹਨ। ਨਿਕਾਸੀ ਦਾ ਸਹੀ ਪ੍ਰਬੰਧ  ਨਾ ਹੋਣ ਕਾਰਨ ਅਕਸਰ ਇਹ ਮੰਜ਼ਰ ਦੇਖਣ ਨੂੰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਾ ਹੋਣ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਲੋਕਾਂ ਨੂੰ ਆਪਣੇ ਕੰਮਕਾਰਾਂ 'ਤੇ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਲੰਬੇ ਜਾਮ ਲੱਗ ਜਾਂਦੇ ਹਨ।  ਪੰਜਾਬ ਸਣੇ ਚੰਡੀਗੜ੍ਹ 'ਚ ਰਾਤ ਤੋਂ ਲਗਾਤਾਰ ਭਾਰੀ ਮੀਂਹ ਪੈਣ ਨਾਲ ਲੋਕਾਂ ਲਈ ਬਣਿਆ ਪਰੇਸ਼ਾਨੀ ਦਾ ਸਬੱਬ, ਸੜਕਾਂ 'ਤੇ ਖੜ੍ਹਿਆ ਗੋਡੇ-ਗੋਡੇ ਪਾਣੀ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.