Breaking News LIVE: ਨਵਜੋਤ ਸਿੱਧੂ ਹੱਥ ਆਏਗੀ ਕਾਂਗਰਸ ਦੀ ਕਮਾਨ? ਸਭ ਦੀਆਂ ਨਜ਼ਰਾਂ ਦਿੱਲੀ ਵੱਲ

Punjab Breaking News, 18 July 2021 LIVE Updates: ਪੰਜਾਬ ਵਿਚ ਕਾਂਗਰਸ ਪਾਰਟੀ ਦਾ ਅਸਲ ਕਪਤਾਨ ਕੌਣ ਹੋਵੇਗਾ, ਇਸ ਦਾ ਅੰਤਮ ਫੈਸਲਾ ਅੱਜ ਲਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਕਾਂਗਰਸ ਹਾਈ ਕਮਾਨ ਦਾ ਹੱਥ ਸਿੱਧੂ ਨਾਲ ਹੈ।

ਏਬੀਪੀ ਸਾਂਝਾ Last Updated: 18 Jul 2021 10:31 AM
ਸਿੱਧੂ ਨੂੰ ਮਿਲੇ ਵਿਧਾਇਕ

ਸ਼ਨੀਵਾਰ ਨੂੰ ਸਿੱਧੂ ਨੂੰ ਮਿਲਣ ਵਾਲਿਆਂ ਵਿੱਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਤਿਕਾਰ ਕੌਰ, ਦਰਸ਼ਨ ਸਿੰਘ ਬਰਾੜ ਤੇ ਪ੍ਰੀਤਮ ਸਿੰਘ ਕੋਟਭਾਈ ਆਦਿ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਇੱਥੇ ਦੁਪਹਿਰ ਦਾ ਖਾਣਾ ਵੀ ਖਾਧਾ ਸੀ ਪਰ ਵਿਧਾਇਕ ਪਰਗਟ ਸਿੰਘ ਦੇਰ ਸ਼ਾਮ ਤੱਕ ਇੱਥੇ ਰਹੇ।

ਐਲਾਨ ਤੋਂ ਪਹਿਲਾਂ ਭਖਿਆ ਮਾਹੌਲ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਮ ਦਾ ਐਲਾਨ ਹੋਣਾ ਬਾਕੀ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਮੀਟਿੰਗਾਂ ਦਾ ਸਿਲਸਿਲਾ ਭਖਾ ਦਿੱਤਾ ਹੈ। ਉਹ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਕੁਝ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ। ਉਨ੍ਹਾਂ ਪੰਚਕੂਲਾ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।

ਪਟਿਆਲਾ ਦੇ ਵਿਧਾਇਕ

ਪਟਿਆਲਾ ਦੇ ਵਿਧਾਇਕਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ, ਵਿਧਾਇਕ ਹਰਦਿਆਲ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਤੇ ਵਿਧਾਇਕ ਕਾਕਾ ਰਜਿੰਦਰ ਸਿੰਘ ਦੇ ਨਾਂ ਸ਼ਾਮਲ ਹਨ।

ਪਟਿਆਲਾ ਦੇ ਵਿਧਾਇਕਾਂ ਨਾਲ ਮੀਟਿੰਗਾਂ

ਸਾਬਕਾ ਮੰਤਰੀ ਨਵਜੋਤ ਸਿੱਧੂ ਪੂਰੇ ਐਕਸ਼ਨ ਮੋਡ ਵਿੱਚ ਹਨ। ਉਹ ਇਕੱਲੇ-ਇਕੱਲੇ ਵਿਧਾਇਕ ਨੂੰ ਮਿਲ ਰਹੇ ਹਨ। ਸ਼ਨੀਵਾਰ ਨੂੰ ਜਦੋਂ ਉਨ੍ਹਾਂ ਨੇ ਪੰਜਾਬ ਦੇ ਕਈ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਤਾਂ ਕੈਪਟਨ ਦੇ ਗੜ੍ਹ ਪਟਿਆਲਾ ਤੋਂ ਕੋਈ ਵਿਧਾਇਕ ਉਨ੍ਹਾਂ ਨੂੰ ਮਿਲਣ ਨਾ ਪਹੁੰਚਿਆ। ਅੱਜ ਸਿੱਧੂ ਖਾਸ ਤੌਰ 'ਤੇ ਪਟਿਆਲਾ ਦੇ ਵਿਧਾਇਕਾਂ ਨੂੰ ਮਿਲ ਰਹੇ ਹਨ।

ਨਵਜੋਤ ਸਿੱਧੂ ਦਾ ਐਕਸ਼ਨ

ਕੈਪਟ

ਅਮਰਿੰਦਰ ਸਿੰਘ ਰਾਜਨੀਤੀ ਦੇ ਇੱਕ ਤਜਰਬੇਕਾਰ ਖਿਡਾਰੀ ਹਨ। ਉਹ ਜਾਣਦੇ ਹਨ ਕਿ ਕਿਹੜਾ ਦਾਅ ਕਦੋਂ ਮਾਰਨਾ ਹੈ। ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੀ ਜ਼ਿੱਦ ਨੂੰ ਅਸਾਨੀ ਨਾਲ ਨਹੀਂ ਛੱਡਣਗੇ ਅਤੇ ਸਿੱਧੂ ਨੂੰ ਪਾਰਟੀ ਦੀ ਕਮਾਨ ਮਿਲ ਜਾਣ 'ਤੇ ਵੀ ਉਨ੍ਹਾਂ ਲਈ ਹੋਰ ਮੁਸ਼ਕਲਾਂ ਆ ਸਕਦੀਆਂ ਹਨ।

ਬਾਜਵਾ ਵੀ ਹੋਏ ਸਰਗਰਮ

ਸੂਤਰਾਂ ਅਨੁਸਾਰ ਅਮਰਿੰਦਰ ਸਿੰਘ ਪ੍ਰਧਾਨ ਦੇ ਅਹੁਦੇ ਲਈ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕਰ ਸਕਦੇ ਹਨ। ਕਪਤਾਨ ਦਾ ਤਰਕ ਹੈ ਕਿ ਜੇ ਸਿਰਫ ਇੱਕ ਜਾਟ ਸਿੱਖ ਨੂੰ ਸੂਬਾ ਪ੍ਰਧਾਨ ਬਣਾਇਆ ਜਾਣਾ ਹੈ ਤਾਂ ਪੁਰਾਣਾ ਆਗੂ ਪ੍ਰਤਾਪ ਸਿੰਘ ਬਾਜਵਾ ਬਣਾਇਆ ਜਾਣਾ ਚਾਹੀਦਾ ਹੈ। ਪ੍ਰਤਾਬ ਬਾਜਵਾ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਮ ਰਹਿ ਚੁੱਕੇ ਹਨ, ਤਜਰਬੇਕਾਰ ਹਨ ਅਤੇ ਪਾਰਟੀ ਵਿਚ ਮਨਜ਼ੂਰ ਵੀ ਹਨ।

ਰਾਵਤ ਦੇ ਪਰਤਦਿਆਂ ਹੀ ਅਮਰਿੰਦਰ ਸਿੰਘ ਨੇ ਇਕ ਹੋਰ ਦਾਅ ਖੇਡਿਆ

ਹਰੀਸ਼ ਰਾਵਤ ਸੋਨੀਆ ਗਾਂਧੀ ਦੇ ਦੂਤ ਵਜੋਂ ਪੰਜਾਬ ਗਏ ਹੋਏ ਸਨ, ਇਸ ਲਈ ਸ਼ਾਇਦ ਅਮਰਿੰਦਰ ਜ਼ਿਆਦਾ ਵਿਰੋਧ ਨਹੀਂ ਕਰ ਸਕੇ। ਪਰ ਜਿਵੇਂ ਹੀ ਰਾਵਤ ਵਾਪਸ ਆਇਆ, ਉਸਨੇ ਅਜਿਹਾ ਦਾਅ ਖੇਡਿਆ ਕਿ, ਜਿਸ ਨਾਲ ਮਾਮਲਾ ਹੋਰ ਫਸ ਸਕਦਾ ਹੈ। ਇਸ ਕਾਰਨ ਕੈਪਟਨ ਦੇ ਵਿਰੋਧੀ ਪ੍ਰਤਾਪ ਬਾਜਵਾ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਅਤੇ ਕੈਬਨਿਟ ਮੰਤਰੀ ਗੁਰਮੀਤ ਸੋਢੀ ਦਾ ਕੈਪਟਨ ਦੀ ਡਿਨਰ ਪਾਰਟੀ ਵਿਚ ਸ਼ਾਮਲ ਹੋਣਾ ਹੈ।

ਬਸ ਅਧਿਕਾਰਤ ਐਲਾਨ ਦੀ ਉਡੀਕ 

ਅਮਰਿੰਦਰ ਸਿੰਘ ਨਹੀਂ ਚਾਹੁੰਦੇ ਸਨ ਕਿ ਸਿੱਧੂ ਸੂਬਾ ਪ੍ਰਧਾਨ ਬਣੇ, ਪਰ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਦਾਅਵਾ ਕੀਤਾ ਕਿ ਕੈਪਟਨ ਦਿੱਲੀ ਨੂੰ ਦਿੱਤਾ ਆਪਣਾ ਪੁਰਾਣਾ ਵਾਅਦਾ ਪੂਰਾ ਕਰੇਗਾ। ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ, ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਜੋ ਵੀ ਫੈਸਲਾ ਲੈਂਦੀਆਂ ਹਨ, ਉਹ ਹਰ ਕੋਈ ਸਵੀਕਾਰ ਕਰੇਗਾ। ਹੁਣ ਸਿਰਫ ਇੰਤਜ਼ਾਰ ਹੈ ਅਧਿਕਾਰਤ ਐਲਾਨ ਦਾ, ਜਿਸ ਨਾਲ ਕਾਂਗਰਸ ਨੂੰ ਜਲਦੀ ਹੀ ਨਵਾਂ ਸੂਬਾ ਪ੍ਰਧਾਨ ਮਿਲ ਜਾਵੇਗਾ।

ਅੱਜ ਹੋ ਸਕਦਾ ਐਲਾਨ

ਸੂਤਰਾਂ ਅਨੁਸਾਰ, ਅੱਜ ਐਲਾਨ ਕੀਤਾ ਜਾ ਸਕਦਾ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ। ਡਿਪਟੀ ਮੁੱਖ ਮੰਤਰੀ ਦਾ ਅਹੁਦਾ ਵੀ ਪੰਜਾਬ ਵਿੱਚ ਪ੍ਰਸਤਾਵ ਸੀ ਪਰ ਅਜਿਹਾ ਹੋ ਵੀ ਸਕਦਾ ਹੈ ਤੇ ਨਹੀਂ ਵੀ, ਭਾਵ ਅੰਤਮ ਫੈਸਲਾ ਲੈਣਾ ਅਜੇ ਬਾਕੀ ਹੈ।

ਕਾਂਗਰਸ ਦਾ ਅਸਲ ਕਪਤਾਨ ਕੌਣ

ਪੰਜਾਬ ਵਿਚ ਕਾਂਗਰਸ ਪਾਰਟੀ ਦਾ ਅਸਲ ਕਪਤਾਨ ਕੌਣ ਹੋਵੇਗਾ, ਇਸ ਦਾ ਅੰਤਮ ਫੈਸਲਾ ਅੱਜ ਲਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਕਾਂਗਰਸ ਹਾਈ ਕਮਾਨ ਦਾ ਹੱਥ ਸਿੱਧੂ ਨਾਲ ਹੈ। ਨਾਮ 'ਤੇ ਪਹਿਲਾਂ ਹੀ ਮੋਹਰ ਲੱਗ ਗਈ ਸੀ ਪਰ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਕਾਰਨ ਅਧਿਕਾਰਤ ਐਲਾਨ ਨਹੀਂ ਹੋਇਆ ਸੀ। ਕੱਲ੍ਹ ਹਰੀਸ਼ ਰਾਵਤ ਦੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਇਹ ਰਸਮ ਅੱਜ ਵੀ ਨਿਭਾਈ ਜਾ ਸਕਦੀ ਹੈ।

ਪਿਛੋਕੜ

Punjab Breaking News, 18 July 2021 LIVE Updates: ਪੰਜਾਬ ਵਿਚ ਕਾਂਗਰਸ ਪਾਰਟੀ ਦਾ ਅਸਲ ਕਪਤਾਨ ਕੌਣ ਹੋਵੇਗਾ, ਇਸ ਦਾ ਅੰਤਮ ਫੈਸਲਾ ਅੱਜ ਲਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਕਾਂਗਰਸ ਹਾਈ ਕਮਾਨ ਦਾ ਹੱਥ ਸਿੱਧੂ ਨਾਲ ਹੈ। ਨਾਮ 'ਤੇ ਪਹਿਲਾਂ ਹੀ ਮੋਹਰ ਲੱਗ ਗਈ ਸੀ ਪਰ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਕਾਰਨ ਅਧਿਕਾਰਤ ਐਲਾਨ ਨਹੀਂ ਹੋਇਆ ਸੀ। ਕੱਲ੍ਹ ਹਰੀਸ਼ ਰਾਵਤ ਦੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਇਹ ਰਸਮ ਅੱਜ ਵੀ ਨਿਭਾਈ ਜਾ ਸਕਦੀ ਹੈ।

ਸੂਤਰਾਂ ਅਨੁਸਾਰ, ਅੱਜ ਐਲਾਨ ਕੀਤਾ ਜਾ ਸਕਦਾ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ।ਡਿਪਟੀ ਮੁੱਖ ਮੰਤਰੀ ਦਾ ਅਹੁਦਾ ਵੀ ਪੰਜਾਬ ਵਿਚ ਪ੍ਰਸਤਾਵ ਸੀ ਪਰ ਅਜਿਹਾ ਹੋ ਵੀ ਸਕਦਾ ਹੈ ਅਤੇ ਨਹੀਂ ਵੀ, ਭਾਵ ਅੰਤਮ ਫੈਸਲਾ ਲੈਣਾ ਅਜੇ ਬਾਕੀ ਹੈ।

ਬੱਸ ਅਧਿਕਾਰਤ ਐਲਾਨ ਦੀ ਉਡੀਕ 

ਅਮਰਿੰਦਰ ਸਿੰਘ ਨਹੀਂ ਚਾਹੁੰਦੇ ਸਨ ਕਿ ਸਿੱਧੂ ਸੂਬਾ ਪ੍ਰਧਾਨ ਬਣੇ, ਪਰ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਦਾਅਵਾ ਕੀਤਾ ਕਿ ਕੈਪਟਨ ਦਿੱਲੀ ਨੂੰ ਦਿੱਤਾ ਆਪਣਾ ਪੁਰਾਣਾ ਵਾਅਦਾ ਪੂਰਾ ਕਰੇਗਾ। ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ, ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਜੋ ਵੀ ਫੈਸਲਾ ਲੈਂਦੀਆਂ ਹਨ, ਉਹ ਹਰ ਕੋਈ ਸਵੀਕਾਰ ਕਰੇਗਾ। ਹੁਣ ਸਿਰਫ ਇੰਤਜ਼ਾਰ ਹੈ ਅਧਿਕਾਰਤ ਐਲਾਨ ਦਾ, ਜਿਸ ਨਾਲ ਕਾਂਗਰਸ ਨੂੰ ਜਲਦੀ ਹੀ ਨਵਾਂ ਸੂਬਾ ਪ੍ਰਧਾਨ ਮਿਲ ਜਾਵੇਗਾ।

ਰਾਵਤ ਦੇ ਪਰਤਦਿਆਂ ਹੀ ਅਮਰਿੰਦਰ ਸਿੰਘ ਨੇ ਇਕ ਹੋਰ ਦਾਅ ਖੇਡਿਆ

ਹਰੀਸ਼ ਰਾਵਤ ਸੋਨੀਆ ਗਾਂਧੀ ਦੇ ਦੂਤ ਵਜੋਂ ਪੰਜਾਬ ਗਏ ਹੋਏ ਸਨ, ਇਸ ਲਈ ਸ਼ਾਇਦ ਅਮਰਿੰਦਰ ਜ਼ਿਆਦਾ ਵਿਰੋਧ ਨਹੀਂ ਕਰ ਸਕੇ। ਪਰ ਜਿਵੇਂ ਹੀ ਰਾਵਤ ਵਾਪਸ ਆਇਆ, ਉਸਨੇ ਅਜਿਹਾ ਦਾਅ ਖੇਡਿਆ ਕਿ, ਜਿਸ ਨਾਲ ਮਾਮਲਾ ਹੋਰ ਫਸ ਸਕਦਾ ਹੈ। ਇਸ ਕਾਰਨ ਕੈਪਟਨ ਦੇ ਵਿਰੋਧੀ ਪ੍ਰਤਾਪ ਬਾਜਵਾ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਅਤੇ ਕੈਬਨਿਟ ਮੰਤਰੀ ਗੁਰਮੀਤ ਸੋਢੀ ਦਾ ਕੈਪਟਨ ਦੀ ਡਿਨਰ ਪਾਰਟੀ ਵਿਚ ਸ਼ਾਮਲ ਹੋਣਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.