ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਭਿਆਨਕ ਅੱਗ ਲੱਗੀ ਹੈ।ਸੂਤਰਾਂ ਮੁਤਾਬਿਕ ਟ੍ਰਾਂਸਫਾਰਮ ਦੇ ਕੋਲ ਹੋਏ ਸ਼ਾਰਟ ਸਰਕਿਟ ਹੋਇਆ।ਅੱਗ ਨੂੰ ਵੇਖਕੇ ਮਰੀਜ਼ ਬਾਹਰ ਵੱਲ ਨੂੰ ਭੱਜਦੇ ਦਿਖਾਈ ਦਿੱਤੇ।ਅੱਗ ਬਜਾਉ ਅਮਲਾ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।ਵਧੇਰੇ ਜਾਣਕਾਰੀ ਉਡੀਕੀ ਜਾ ਰਹੀ ਹੈ।
ਇਹ ਖ਼ਬਰ ਅਪਡੇਟ ਹੋ ਰਹੀ ਹੈ।