Punjab News: ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜਿਆ ਗਿਆ ਬੀਐਸਐਫ (BSF) ਜਵਾਨ 72 ਘੰਟੇ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। 3 ਫਲੈਗ ਮੀਟਿੰਗਾਂ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਸਿਪਾਹੀ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਹਾਈਕਮਾਨ ਤੋਂ ਹੁਕਮ ਨਹੀਂ ਮਿਲਦੇ, ਉਹ ਸਿਪਾਹੀ ਨੂੰ ਰਿਹਾਅ ਨਹੀਂ ਕਰਨਗੇ।

Continues below advertisement



ਦੂਜੇ ਪਾਸੇ, ਸ਼ੁੱਕਰਵਾਰ ਸ਼ਾਮ ਨੂੰ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ (ਡੀਜੀ) ਨੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਸਿਪਾਹੀ ਨੂੰ ਰਿਹਾਅ ਕਰਨ ਲਈ ਗੱਲ ਕੀਤੀ। ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮ ਸੁੰਦਰ ਸਾਹੂ ਨੇ ਆਪਣੇ ਭਰਾ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।



ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਕਾਰਨ ਪੀਕੇ ਸਿੰਘ ਦੀ ਰਿਹਾਈ ਵਿੱਚ ਦੇਰੀ ਹੋ ਰਹੀ ਹੈ। ਜਵਾਨ ਪੀਕੇ ਸਿੰਘ ਦੀ ਪਤਨੀ ਰਜਨੀ ਸਾਹੂ ਨੇ ਕਿਹਾ, "ਮੈਂ ਆਖਰੀ ਵਾਰ ਮੰਗਲਵਾਰ (22 ਅਪ੍ਰੈਲ) ਰਾਤ ਨੂੰ ਉਨ੍ਹਾਂ ਨਾਲ ਗੱਲ ਕੀਤੀ ਸੀ। ਮੈਂ ਬਸ ਚਾਹੁੰਦੀ ਹਾਂ ਕਿ ਉਹ ਜਲਦੀ ਘਰ ਵਾਪਸ ਆ ਜਾਣ।"


31 ਮਾਰਚ ਨੂੰ ਡਿਊਟੀ 'ਤੇ ਵਾਪਸ ਆਇਆ ਸੀ ਜਵਾਨ, ਉਸ ਦੀ ਪਤਨੀ ਹੋਈ ਬੇਸੁੱਧ
40 ਸਾਲਾ ਪੀਕੇ ਸਾਹੂ ਕੋਲਕਾਤਾ ਦੇ ਹੁਗਲੀ ਦਾ ਰਹਿਣ ਵਾਲਾ ਹੈ। ਘਰ ਛੁੱਟੀਆਂ ਬਿਤਾਉਣ ਤੋਂ ਬਾਅਦ, ਉਹ 31 ਮਾਰਚ ਨੂੰ ਡਿਊਟੀ 'ਤੇ ਵਾਪਸ ਆਇਆ। ਸਾਹੂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਉਹ 17 ਸਾਲਾਂ ਤੋਂ ਬੀਐਸਐਫ ਵਿੱਚ ਹੈ ਅਤੇ ਆਪਣੇ ਮਾਪਿਆਂ, ਪਤਨੀ ਅਤੇ 7 ਸਾਲ ਦੇ ਪੁੱਤਰ ਨਾਲ ਰਹਿੰਦਾ ਹੈ।


ਇਸ ਘਟਨਾ ਕਰਕੇ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਇਹ ਖ਼ਬਰ ਮਿਲਣ ਤੋਂ ਬਾਅਦ ਉਸ ਦੀ ਪਤਨੀ ਰਜਨੀ ਸਾਹੂ ਬੇਸੁੱਧ ਹੈ। ਪਤਨੀ ਰਜਨੀ ਸਾਹੂ ਨੇ ਕਿਹਾ, “ਉਸ ਦੇ ਇੱਕ ਸਾਥੀ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਨੂੰ ਡਿਊਟੀ ਦੌਰਾਨ ਫੜ ਲਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਪੀਕੇ ਸਾਹੂ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਿਸ ਤੋਂ ਬਾਅਦਾ ਉਸ ਨੂੰ ਪਾਕਿਸਤਾਨ ਰੇਂਜਰਸ ਫੜ ਲਿਆ ਸੀ, ਪਰ ਉਸ ਨੂੰ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ, ਇੱਕ ਪਾਸੇ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵਧਿਆ ਹੋਇਆ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਰੇਂਜਰਸ ਨੇ ਹਾਈਕਮਾਨ ਦਾ ਹੁਕਮ ਨਾ ਮਿਲਣ ਤੱਕ ਜਵਾਨ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ।