Fazilka News : ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਨਸ਼ੇ ਦੀ ਤਸਕਰੀ ਲਗਾਤਾਰ ਜਾਰੀ ਹੈ। ਪਾਕਿਸਤਾਨ 'ਚ ਬੈਠੇ ਤਸਕਰ ਲਗਾਤਾਰ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ 'ਚ ਲੱਗੇ ਹੋਏ ਹਨ, ਜਿਸ ਦੇ ਚੱਲਦਿਆਂ ਬੀ.ਐੱਸ.ਐੱਫ ਨੇ ਇਕ ਵਾਰ ਫਿਰ ਡਰੋਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। 

 


 

ਦਰਅਸਲ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐੱਸ.ਐੱਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੁਹਾਰ ਖੀਵਾ ਮਨਸਾ ਨੇੜੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਡਰੋਨ ਰਾਹੀਂ ਤਸਕਰੀ ਕੀਤੀ ਜਾ ਸਕਦੀ ਹੈ। ਜਿਸ 'ਤੇ ਬੀ.ਐਸ.ਐਫ ਨੇ ਪਹਿਲਾਂ ਹੀ ਜਾਲ ਵਿਛਾ ਲਿਆ ਸੀ ਅਤੇ ਜਿਵੇਂ ਹੀ ਇਹ ਡਰੋਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਤਾਂ ਤੁਰੰਤ ਇਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

 


 

20 ਰਾਊਂਡ ਫਾਇਰ ਕੀਤੇ ਗਏ, ਜਿਸ ਕਾਰਨ ਡਰੋਨ ਪਾਕਿਸਤਾਨ ਵੱਲ ਮੁੜ ਗਿਆ ਅਤੇ ਹੇਠਾਂ ਡਿੱਗ ਗਿਆ। ਬੀਐਸਐਫ ਪਾਕਿਸਤਾਨ ਦੇ ਖੇਤਰ ਵਿੱਚ ਡਿੱਗੇ ਡਰੋਨ ਨੂੰ ਤਾਂ ਬਰਾਮਦ ਨਹੀਂ ਕਰ ਸਕੀ ਪਰ ਡਰੋਨ ਰਾਹੀਂ ਭਾਰਤ ਵੱਲ ਆਈ 4.5 ਕਿਲੋ ਹੈਰੋਇਨ ਬਰਾਮਦ ਕਰ ਲਈ ਗਈ ਹੈ, ਅਜੇ ਵੀ ਸਰਚ ਜਾਰੀ ਹੈ।

 

ਦੱਸ ਦੇਈਏ ਕਿ ਭਾਰਤੀ ਖੇਤਰ 'ਚ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ।  ਇਸ 2 ਤੋਂ ਦਿਨ ਪਹਿਲਾਂ ਵੀ ਭਾਰਤੀ ਖੇਤਰ ਵਿੱਚ ਪਾਕਿਸਤਾਨੀ ਡਰੋਨ ਨੇ ਦਸਤਕ ਦੇ ਦਿੱਤੀ ਸੀ। ਮਿਲੀ ਜਾਣਕਾਰੀ ਅਨੁਸਾਰ ਸਰਹੱਦ ਦੀ ਬੀ.ਓ.ਪੀ. ਨੌਸ਼ਹਿਰਾ ਢਾਲਾ 'ਚ ਰਾਤ 10.58 ਵਜੇ ਪਾਕਿਸਤਾਨੀ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਥੇ ਤਾਇਨਾਤ ਬੀ. ਐੱਸ. ਐੱਫ. ਦੀ 71 ਬਟਾਲੀਅਨ ਹਰਕਤ 'ਚ ਆ ਗਈ। ਉਨ੍ਹਾਂ ਵੱਲੋਂ ਡਰੋਨ ਨੂੰ ਖਦੇੜਨ ਲਈ ਕਰੀਬ 6 ਰੌਂਦ ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ 2 ਮਿੰਟ ਬਾਅਦ 11 ਵਜੇ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।