Punjab News: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਇਨੋਵਾ ਗੱਡੀ ਨੂੰ ਮੇਹਟੀਆਣਾ ਕੋਲ ਇਕ ਐੱਸਯੂਵੀ ਗੱਡੀ ਨੇ ਟੱਕਰ ਮਾਰ ਦਿੱਤੀ। ਇਹ ਘਟਨਾ ਨਹਿਰ ਦੇ ਕੰਢੇ ਵਾਪਰੀ, ਜਿਸ ਦੌਰਾਨ ਬਹੁਤ ਮੁਸ਼ਕਿਲ ਨਾਲ ਡਾ. ਕਰੀਮਪੁਰੀ ਦੀ ਜਾਨ ਬਚੀ।

Continues below advertisement

ਬਸਪਾ ਸੂਬਾ ਪ੍ਰਧਾਨ ਦੀ ਗੱਡੀ ਨੂੰ ਟੱਕਰ ਮਾਰਨ ਵਾਲਾ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਬਸਪਾ ਆਗੂਆਂ ਨੇ ਇਸ ਘਟਨਾ ਪਿੱਛੇ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸੰਵਿਧਾਨ ਦਿਵਸ 'ਤੇ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਕਰਕੇ ਬੀਤੇ ਦਿਨ ਆਦਮਪੁਰ ਤੋਂ ਮੇਹਟੀਆਣਾ ਨਹਿਰ ਦੇ ਨਾਲ-ਨਾਲ ਰੋਡ 'ਤੇ ਜਾ ਰਹੇ ਸਨ।

Continues below advertisement

ਇਸ ਦੌਰਾਨ ਮੇਹਟੀਆਣਾ ਤੋਂ ਕਰੀਬ 4 ਕਿਲੋਮੀਟਰ ਪਿੱਛੇ ਇਕ ਐੱਸਯੂਵੀ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਇਨੋਵਾ ਗੱਡੀ ਨੂੰ ਇਕ ਪਾਸਿਓਂ ਟੱਕਰ ਮਾਰ ਕੇ ਫਰਾਰ ਹੋ ਗਈ।

ਇਸ ਦੌਰਾਨ ਬਹੁਤ ਮੁਸ਼ਕਿਲ ਨਾਲ ਇਨੋਵਾ ਗੱਡੀ ਨਹਿਰ 'ਚ ਡਿੱਗਣ ਤੋਂ ਬਚੀ। ਜੇਕਰ ਇਨੋਵਾ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਨਹਿਰ 'ਚ ਡਿੱਗਣ ਕਰਕੇ ਕੋਈ ਗੰਭੀਰ ਘਟਨਾ ਵਾਪਰ ਸਕਦੀ ਸੀ। ਇਹ ਸਾਰਾ ਮਸਲਾ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਐੱਸਐੱਸਪੀ ਹੁਸ਼ਿਆਰਪੁਰ ਦੇ ਧਿਆਨ ’ਚ ਵੀ ਲਿਆਂਦਾ ਹੈ। ਗਨੀਮਤ ਰਹੀ ਕਿ ਉਨ੍ਹਾਂ ਦੀ ਜਾਨ ਬੱਚ ਗਈ। 

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।