Punjab News: ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਛੇੜੀ ਜੰਗ ‘ਯੁੱਧ ਨਸ਼ਿਆਂ ਵਿਰੁਧ’ ਤਹਿਤ ਪੁਲਿਸ ਪ੍ਰਸ਼ਾਸਨ ਦੀਆਂ ਨਸ਼ਾ ਤਸਕਰਾਂ ਵਿਰੁਧ ਕਾਰਵਾਈਆਂ ਜੋਰਾਂ ’ਤੇ ਹਨ। ਇਸ ਮੌਕੇ ਪੰਜਾਬ ਸਰਕਾਰ ਦਾ ਬੁਲਡੋਜ਼ਰ ਵੀ ਐਕਸ਼ਨ ਕਰ ਰਿਹਾ ਹੈ। ਇਸ ਤਹਿਤ ਬਠਿੰਡਾ ਦੇ ਬੀੜ ਤਲਾਅ ਵਿੱਚ ਵੀ ਤਸਕਰ ਦੇ ਇੱਕ ਘਰ ਉੱਤੇ ਬੁਲਡੋਜ਼ਰ ਐਕਸ਼ਨ ਹੋਇਆ ਹੈ।
ਦਰਅਸਲ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਨਸ਼ਾ ਤਸਕਰ ਦੇ ਵੱਲੋਂ ਨਸ਼ੇ ਦੀ ਕਾਲੀ ਕਮਾਈ ਕਰਕੇ ਮਕਾਨ ਬਣਾਇਆ ਜਾ ਰਿਹਾ ਸੀ। ਜਿਸਨੂੰ ਕਿ ਪੁਲਿਸ ਦੇ ਵੱਲੋਂ ਹੁਣ ਢੇਰੀ ਕਰਵਾ ਦਿੱਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ, ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ, ਬੀੜ ਤਾਲਾਬ ਬਸਤੀ ਵਿੱਚ ਇੱਕ ਨਸ਼ਾ ਤਸਕਰ ਦੁਆਰਾ ਸਰਕਾਰੀ ਜ਼ਮੀਨ 'ਤੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਜਾ ਰਹੇ ਇੱਕ ਘਰ ਨੂੰ ਢਾਹ ਦਿੱਤਾ। SSP ਬਠਿੰਡਾ ਨੇ ਦੱਸਿਆ ਕਿ ਉਕਤ ਘਰ ਨਸ਼ਾ ਤਸਕਰ ਸੂਰਜ ਕੁਮਾਰ ਦਾ ਸੀ, ਜਿਸ ਵਿਰੁੱਧ NDPS ਦੇ ਪੰਜ ਤੇ ਆਬਕਾਰੀ ਐਕਟ ਦੇ ਤਿੰਨ ਮਾਮਲੇ ਦਰਜ ਹਨ।
ਦੋਸ਼ੀ ਸੂਰਜ ਕੁਮਾਰ ਇਸ ਸਮੇਂ ਜੇਲ੍ਹ ਵਿੱਚ ਹੈ। ਉਹ ਆਪਣੀ ਪਤਨੀ ਦੀ ਮਦਦ ਨਾਲ ਇਹ ਘਰ ਬਣਾ ਰਿਹਾ ਸੀ। ਨਸ਼ੇ ਵੇਚ ਕੇ ਕਮਾਏ ਪੈਸੇ ਇਸ ਘਰ ਵਿੱਚ ਲਗਾਏ ਜਾ ਰਹੇ ਸਨ। ਇਹ ਕਾਰਵਾਈ ਮਾਲ ਵਿਭਾਗ ਤੋਂ ਰਿਕਾਰਡ ਲੈਣ ਤੋਂ ਬਾਅਦ ਕੀਤੀ ਗਈ ਹੈ।
ਯਾਦ ਕਰਵਾ ਦਈਏ ਕਿ ਪੰਜਾਬ ਦੇ ਵਿੱਚ ਹਾਲੇ ਤੱਕ ਪਟਿਆਲਾ, ਜਲੰਧਰ, ਫਿਲੋਰ ਲੁਧਿਆਣਾ ਅਤੇ ਹੁਣ ਬਠਿੰਡਾ ਦੇ ਵਿੱਚ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਿਆ ਹੈ। ਬੀਤੇ ਦਿਨਾਂ ਹੀ ਪੁਲਿਸ ਦੇ ਵੱਲੋਂ ਜਦੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ ਤਾਂ ਪੰਜਾਬ ਦੇ ਵਿੱਚ 8 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਸੀ ਕਰੀਬ 12 ਹਜਾਰ ਪੁਲਿਸ ਮੁਲਾਜ਼ਮ ਮੈਦਾਨ ਚ ਉਤਰੇ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।