Punjab News: ਮੁਕਤਸਰ ਜ਼ਿਲੇ 'ਚ ਮੰਗਲਵਾਰ ਦੁਪਹਿਰ ਨੂੰ ਮੁਕਤਸਰ-ਕੋਟਕਪੂਰਾ ਰੋਡ 'ਤੇ ਸਵਾਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗ ਗਈ। ਇਹ ਬੱਸ ਮੁਕਤਸਰ ਤੋਂ ਕੋਟਕਪੂਰਾ ਜਾ ਰਹੀ ਸੀ। ਇਹ ਹਾਦਸਾ ਬੱਸ ਦੇ ਨਹਿਰ ਦੇ ਪੁਲ ਦੇ ਲੋਹੇ ਦੇ ਐਂਗਲ ਨਾਲ ਟਕਰਾ ਜਾਣ ਕਾਰਨ ਵਾਪਰਿਆ। ਜਿਸ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ਵਿੱਚ ਲਟਕ ਗਿਆ ਜਦਕਿ ਬਾਕੀ ਅੱਧੀ ਹਵਾ ਵਿੱਚ ਲਟਕ ਗਈ। ਇਸ ਹਾਦਸੇ 'ਚ ਹੁਣ ਤੱਕ 8 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਯਾਤਰੀ ਲਾਪਤਾ ਹਨ। ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਹੋ ਗਈ ਹੈ। ਉਹ ਮੁਕਤਸਰ ਅਤੇ ਬਠਿੰਡਾ ਦੇ ਵਸਨੀਕ ਹਨ। 5 ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਹੁਣ ਤੱਕ 10 ਜਖਮੀ ਹੋਏ ਹਨ।


ਪ੍ਰਸ਼ਾਸਨ ਮੁਤਾਬਕ ਬੱਸ ਵਿੱਚ ਕਰੀਬ 35 ਯਾਤਰੀ ਸਵਾਰ ਸਨ। ਅਜੇ ਵੀ ਕਈ ਲੋਕਾਂ ਦੇ ਨਹਿਰ ਵਿੱਚ ਰੁੜ੍ਹ ਜਾਣ ਦਾ ਖਦਸ਼ਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪ੍ਰਸ਼ਾਸਨ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਥੇ ਮੀਂਹ ਪੈ ਰਿਹਾ ਸੀ। ਇਸ ਦੌਰਾਨ ਬੱਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਤੋਂ ਬਾਅਦ ਇਹ ਬੇਕਾਬੂ ਹੋ ਕੇ ਐਂਗਲ ਨਾਲ ਟਕਰਾ ਕੇ ਰੇਲਿੰਗ ਤੋੜ ਕੇ ਨਹਿਰ 'ਚ ਜਾ ਡਿੱਗੀ।






ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਦਿਆਂ ਕਿਹਾ, ਕੋਟਕਪੂਰਾ ਮੁਕਤਸਰ ਸਾਹਿਬ ਰੋਡ ਤੇ ਸਵਾਰੀਆਂ ਦੀ ਭਰੀ ਬੱਸ ਨਹਿਰ ਚ ਡਿੱਗਣ ਦੀ ਮੰਦਭਾਗੀ ਘਟਨਾ ਵਾਪਰੀ ਹੈ,ਬਚਾਅ ਕਾਰਜ ਜਾਰੀ ਹਨ, ਅਕਾਲ ਪੁਰਖ ਮਿਹਰ ਕਰਨ, ਗੋਤਾਖੋਰ ਵੱਧ ਤੋਂ ਵੱਧ ਗਿਣਤੀ ਚ ਘਟਨਾ ਸਥਾਨ ਤੇ ਪੁੱਜਣ, ਜਖਮੀਆਂ ਦੇ ਇਲਾਜ ਲਈ ਹਸਪਤਾਲ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।


ਇਸ ਹਾਦਸੇ ਤੋਂ ਬਾਅਦ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਹੁਣੇ ਹੁਣੇ ਕੋਟਕਪੁਰਾ ਮੁਕਤਸਰ ਰੋਡ ‘ਤੇ ਸਵਾਰੀਆਂ ਨਾਲ ਭਰੀ ਇੱਕ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ। ਇਸ ਹਾਦਸੇ ਵਿੱਚ ਹੁਣ ਤੱਕ ਦੋ ਸਵਾਰੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਅਤੇ ਜਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।