Punjab News : ਲੁਧਿਆਣਾ 'ਚ ਇਕ ਉਦਘਾਟਨੀ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ  ਕਾਂਗਰਸ ਪਾਰਟੀ ਛੱਡ ਰਹੇ ਵਿਧਾਇਕਾਂ 'ਤੇ  ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ  ਇਨ੍ਹਾਂ ਵਿਧਾਇਕਾਂ ਦੀ ਟਿਕਟ ਤੇ ਕੱਟੀ ਜਾ ਰਹੀ ਹੈ। ਉਹ ਪਾਰਟੀ ਛੱਡ ਕੇ ਜਾ ਰਹੇ ਹਨ। ਪਾਰਟੀ ਦੇ ਨੁਕਸਾਨ ਬਾਰੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਫਤਿਹਜੰਗ ਬਾਜਵਾ ਦਾ ਆਪਣਾ ਭਰਾ ਹੀ ਕਾਦੀਆ ਤੋਂ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਜਵਾ ਪਹਿਲਾਂ ਪਰਿਵਾਰਕ ਕਲੇਸ਼ ਨਿਬੇੜਣ ਫਿਰ ਪਾਰਟੀ 'ਚ ਗੱਲ ਕਰਨ ਤੇ ਰਾਣਾ ਗੁਰਜੀਤ ਬਾਰੇ ਪੁੱਛਣ ਲਈ ਕਿਹਾ ਕਿ ਰਾਣਾ ਗੁਰਜੀਤ ਨਾ ਹੀ ਆਜ਼ਾਦ ਚੋਣ ਲੜਣ ਦੀ ਗੱਲ ਕਰ ਰਹੇ ਹਨ ਤੇ ਨਾ ਹੀ ਉਨ੍ਹਾਂ ਦੀ ਟਿਕਟ ਕੱਟੀ ਜਾ ਰਹੀ ਹੈ । 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904