ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਡਾ. ਇੰਦਰਬੀਰ ਸਿੰਘ ਨਿੱਜਰ 'ਤੇ ਸਿੱਧੇ ਇਲਜਾਮ ਲਾਏ ਹਨ ਕਿ ਆਪਣੇ ਸਮਰਥਕਾਂ ਦੀ ਮਦਦ ਲਈ ਅਕਾਲੀ ਵਰਕਰਾਂ ਖਿਲਾਫ ਪੁਲਿਸ 'ਤੇ ਦਬਾਅ ਪਾ ਕੇ ਧੱਕਾ ਕੀਤਾ ਜਾ ਰਿਹਾ ਹੈ।


 


ਅੰਮ੍ਰਿਤਸਰ ਦੱਖਣੀ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ 'ਚ ਦੋ ਕੇਸਾਂ ਦਾ ਹਵਾਲਾ ਦਿੱਤਾ ਕਿ ਆਪਣੇ ਕਰੀਬੀ ਸਾਥੀਆਂ ਦੀ ਮਦਦ ਕਰਨ ਲਈ ਜਿੱਥੇ ਇੱਕ ਕੇਸ 'ਚ ਅਕਾਲੀ ਆਗੂ ਵੱਲੋਂ ਦਰਜ ਕਰਵਾਇਆ 295-ਏ ਦਾ ਪਰਚਾ ਰੱਦ ਕਰਵਾਇਆ ਗਿਆ, ਉੱਥੇ ਹੀ ਦੂਜੇ ਕੇਸ 'ਚ ਇੱਕ ਕਾਤਲਾਨਾ ਹਮਲੇ 'ਚ ਵਾਲ-ਵਾਲ ਬਚੇ ਨੌਜਵਾਨ 'ਤੇ ਹੀ ਜ਼ਖਮੀ ਹਾਲਤ (ਜਿਸ ਦਾ ਜਬਾੜਾ ਇੱਟ ਮਾਰ ਕੇ ਤੋੜ ਦਿੱਤਾ) ਇਰਾਦਾ ਕਤਲ ਦਾ ਪਰਚਾ ਪੁਲਿਸ ਨੇ ਦਿੱਤਾ ਕਿਉਂਕਿ ਹਮਲਾਵਰ ਡਾ. ਇੰਦਰਬੀਰ ਸਿੰਘ ਨਿੱਜਰ ਦੇ ਕਰੀਬੀ ਸਨ। ਗਿੱਲ ਨੇ ਕਿਹਾ ਕਿ ਅਕਾਲੀ ਦਲ ਹੁਣ ਇਸ 'ਤੇ ਚੁੱਪ ਨਹੀਂ ਰਹੇਗਾ ਤੇ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।


 


ਤਲਬੀਰ ਸਿੰਘ ਗਿੱਲ ਨੇ ਪੋਸਟ ਸਾਂਝੀ ਕਰਦਿਆ ਲਿਖਿਆ ਹੈ ਕਿ ਹਲਕਾ ਦੱਖਣੀ ਵਿਖੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਆਪਣੇ ਸਮਰਥਕਾਂ ਨੂੰ ਬਚਾੳਣ ਖਾਤਿਰ ਪੁਲਿਸ ਉਪਰ ਸਿਆਸੀ ਦਬਾਅ ਪਾ ਕਿ 295 ਦਾ ਪਰਚਾ ਰੱਦ ਕਰਵਾ ਦਿੱਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਲਜੀਤ ਸਿੰਘ ਚਾਹਲ ਅਤੇ ਉਹਨਾਂ ਦੇ 2 ਬੇਟਿਆਂ ਉਪਰ ਅੱਜ ਵੀ ਪਰਚਾ ਸਟੈਂਡ ਹੈ । ਉਥੇ ਹੀ ਪਿੰਡ ਸੁਲਤਾਨਵਿੰਡ ਵਿਖੇ ਡਾ.ਨਿੱਝਰ ਦੇ ਨੇੜਲੇ ਸਹਿਯੋਗੀ ਉਪਰ 307 ਦਾ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ । ਜੇਕਰ ਪੁਲਿਸ ਵੱਲੋਂ ਸਹੀ ਇਨਸਾਫ ਨਾ ਮਿਲਿਆ ਤਾਂ ਜਲਦ ਹੀ ਪੁਲਿਸ ਕਮਿਸ਼ਨਰ ਦਫਤਰ ਦਾ ਘਿਰਾੳ ਕੀਤਾ ਜਾਵੇਗਾ।


 



 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।