ਕੁਦਰਤੀ ਕਹਿਰ ਸ਼ਾਂਤ! ਬਾਰਸ਼ ਤੋਂ ਅੱਜ ਰਾਹਤ, ਪੰਜਾਬ 'ਚ ਕਈ ਥਾਈਂ ਹੜ੍ਹ, ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟਾ
Calm nature fury Respite from rain today floods in many places in Punjab Dhusi dam broke in two places


Calm nature fury, rain today, floods in many places in Punjab, Dhusi dam 


Punjab Weather Update: ਕਈ ਦਿਨਾਂ ਦੇ ਕੁਦਰਤੀ ਕਹਿਰ ਮਗਰੋਂ ਪੰਜਾਬ 'ਚ ਅੱਜ ਮੰਗਲਵਾਰ ਨੂੰ ਮੀਂਹ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਪਰ ਪੂਰਬੀ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਉਹ ਵੀ ਆਮ ਵਾਂਗ ਹੀ ਰਹੇਗਾ। ਉਂਝ ਅਗਲੇ ਕੁਝ ਦਿਨ ਪੰਜਾਬ ਅੰਦਰ ਮੀਂਹ ਪੈਣ ਦੇ ਆਸਾਰ ਹਨ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਮੀਂਹ ਕਰਕੇ ਪੰਜਾਬ ਦਾ ਦਰਿਆ ਵਿੱਚ ਪਾਣੀ ਵਧ ਗਿਆ ਹੈ। ਕਈ ਥਾਵਾਂ ਤੋਂ ਹੜ੍ਹ ਦੀਆਂ ਰਿਪੋਰਟਾਂ ਆ ਰਹੀਆਂ ਹਨ। 



ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਰਮਦਾਸ ਦੇ ਪਿੰਡ ਘੋਨੇਵਾਲ 'ਚ ਰਾਵੀ ਦੇ ਪਾਰ ਫਸੇ 210 ਕਿਸਾਨਾਂ ਨੂੰ ਫੌਜ ਦੀ ਮਦਦ ਨਾਲ ਦੇਰ ਰਾਤ ਕੱਢਿਆ ਗਿਆ। ਅੱਜ 90 ਹੋਰ ਲੋਕਾਂ ਨੂੰ ਕੱਢਿਆ ਜਾਵੇਗਾ। ਸ਼ਾਹਕੋਟ 'ਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ ਹੈ। ਸ਼ਾਹਕੋਟ ਦੇ ਆਸਪਾਸ ਦੇ ਪਿੰਡਾਂ ਵਿੱਚ ਰਾਤ ਨੂੰ ਪਾਣੀ ਆ ਗਿਆ। ਇਸ ਤੋਂ ਬਾਅਦ NDRF ਨੇ ਉੱਥੇ ਬਚਾਅ ਮੁਹਿੰਮ ਚਲਾਈ ਗਈ। 



ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਸਿਰਫ਼ 20 ਫੁੱਟ ਦੀ ਸਮਰੱਥਾ ਹੀ ਬਚੀ ਹੈ। ਜੇਕਰ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਇਹ ਪੰਜਾਬ ਲਈ ਹੋਰ ਚਿੰਤਾਜਨਕ ਬਣ ਜਾਵੇਗਾ। ਇਸ ਤੋਂ ਬਾਅਦ ਮਾਝੇ ਤੇ ਦੁਆਬੇ ਵਿੱਚ ਵੀ ਹੜ੍ਹ ਦੀ ਸਥਿਤੀ ਬਣ ਜਾਏਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਖੜਾ ਡੈਮ ਇਸ ਸਮੇਂ 1621 ਫੁੱਟ 'ਤੇ ਹੈ। ਪਿਛਲੇ ਦੋ ਦਿਨਾਂ ਵਿੱਚ ਪਾਣੀ ਦਾ ਪੱਧਰ ਕਰੀਬ 20 ਫੁੱਟ ਵੱਧ ਗਿਆ ਹੈ। ਗੇਟ ਦਾ ਪੱਧਰ 1645 ਫੁੱਟ ਹੈ। ਹੁਣ ਇੱਥੇ 20 ਫੁੱਟ ਹੋਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ।


ਜੇਕਰ ਇਸ ਵਿੱਚ ਪਾਣੀ ਛੱਡਿਆ ਗਿਆ ਤਾਂ ਲੁਧਿਆਣਾ ਦੀ ਸਤਲੁਜ ਪੱਟੀ ਤੇ ਆਨੰਦਪੁਰ ਸਾਹਿਬ ਤੇ ਰੋਪੜ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਜਾਨ-ਮਾਲ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਪਟਿਆਲਾ 'ਚ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਅਲਰਟ 'ਤੇ ਰਿਹਾ। ਡੀਸੀ ਨੇ ਖੁਦ ਸੜਕਾਂ 'ਤੇ ਜਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕੀਤੀ। ਦੇਰ ਰਾਤ ਤਰਨ ਤਾਰਨ ਦੇ ਹਰੀਕੇ ਹੈੱਡ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਕਰੀਬ 30 ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਹੁਣ ਕਾਬੂ ਹੇਠ ਹੈ।