Punjab News: ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ ਤੇ ਆਮ ਆਦਮੀ ਪਾਰਟੀ (AAP) ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਸਾਂਝਾ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ।
ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ, ਇਹ ਸਾਜ਼ਿਸ਼ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਦਿਨ ਵੀ ਸੱਤਾ ਤੋਂ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ!
ਖਹਿਰਾ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਇਹ ਵੀ ਸਵਾਲ ਕਰਦਾ ਹਾਂ ਕਿ ਉਹ ਇਸ ਪੰਜਾਬ ਵਿਰੋਧੀ ਕਾਰਵਾਈ ਦਾ ਬਚਾਅ ਕਿਵੇਂ ਕਰਨਗੇ ਕਿਉਂਕਿ ਉਨ੍ਹਾਂ ਨੇ ਅਕਸਰ ਕਾਂਗਰਸ ਦੇ ਵਿਰੋਧੀ ਵਿਧਾਇਕਾਂ 'ਤੇ ਕਾਨਵੈਂਟ ਸਕੂਲਾਂ ਤੋਂ ਪੜ੍ਹ ਕੇ ਪੰਜਾਬੀ ਭਾਸ਼ਾ ਨਾ ਜਾਣਨ ਦਾ ਦੋਸ਼ ਲਗਾਇਆ ਹੈ? ਕੀ ਅਰਵਿੰਦ ਕੇਜਰੀਵਾਲ ਪੰਜਾਬੀ ਵਿੱਚ ਆਪਣਾ ਨਾਮ ਦਸਤਖਤ ਕਰ ਸਕਦਾ ਹੈ
ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਦੇ ਪਿੱਛੇ ਸਾਜ਼ਿਸ ਹੈ ਕਿ ਸੰਜੀਵ ਅਰੋੜਾ ਨੂੰ ਕਿਹਾ ਗਿਆ ਹੈ ਕਿ ਜਿੱਤ ਤੋਂ ਬਾਅਦ ਉਨ੍ਹਾਂ ਦੀ ਮੰਤਰੀ ਬਣਾਇਆ ਜਾਵੇਗਾ ਤਾਂ ਹੀ ਉਹ ਰਾਜ ਸਭਾ ਛੱਡਣ ਲਈ ਰਾਜ਼ੀ ਹੋਏ ਹਨ। ਖਹਿਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਰਾਘਵ ਚੱਢਾ ਨੇ ਵੀ ਅਰਵਿੰਦ ਕੇਜਰੀਵਾਲ ਲਈ ਸੀਟ ਖਾਲੀ ਨਹੀਂ ਕੀਤੀ ਹੈ।
ਖਹਿਰਾ ਨੇ ਸਵਾਲ ਪੁੱਛਿਆ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦਾ ਕੀ ਆਧਾਰ ਹੈ। ਪੰਜਾਬ ਵਿੱਚ ਕੇਜਰੀਵਾਲ ਨੇ ਪੰਜਾਬ ਤੇ ਸਿੱਖ ਵਿਰੋਧੀ ਫੈਸਲਾ ਕਰਵਾਏ ਹਨ। ਭਗਵੰਤ ਮਾਨ ਅਕਸਰ ਦੂਜੇ ਲੀਡਰਾਂ ਦੀ ਪੰਜਾਬੀ ਉੱਤੇ ਸਵਾਲ ਚੁੱਕਦੇ ਹਨ ਪਰ ਕੀ ਹੁਣ ਕੇਜਰੀਵਾਲ ਨੂੰ ਪੰਜਾਬੀ ਆਉਂਦੀ ਹੈ, ਕੀ ਉਹ ਪੰਜਾਬ ਵਿੱਚ ਦਸਤਖ਼ਤ ਵੀ ਕਰ ਸਕਦੇ ਹਨ ?
ਖਹਿਰਾ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਉੱਤੇ ਡਾਕਾ ਵੱਜਣ ਵਾਲਾ ਹੈ, ਇਨ੍ਹਾਂ ਗੱਲਾਂ ਤੋਂ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਇੱਕ ਦਿਨ ਵੀ ਸੱਤਾ ਤੋਂ ਬਗ਼ੈਰ ਨਹੀਂ ਰਹਿ ਸਕਦਾ ਹੈ, ਉਹ ਗੱਡੀਆਂ ਤੋਂ ਬਗ਼ੈਰ ਨਹੀਂ ਰਹਿ ਸਕਦਾ ਹੈ, ਇਸ ਮੌਕੇ ਖਹਿਰਾ ਨੇ ਲੁਧਿਆਣਾ ਦੇ ਲੋਕਾਂ ਨੂੰ ਪਹਿਲਾਂ ਹੀ ਅਪੀਲ ਕਰ ਦਿੱਤੀ ਹੈ ਕਿ ਉਹ ਡੂੰਘੀ ਸਾਜ਼ਿਸ਼ ਨੂੰ ਸਮਝਣ ਤੇ ਸੰਜੀਵ ਅਰੋੜਾ ਨੂੰ ਚੋਣਾਂ ਵਿੱਚ ਨਕਾਰ ਦੇਣ।